ਮੁਕੇਰੀਆਂ, 15 ਜੂਨ : ਹੁਸ਼ਿਆਰਪੁਰ ਦੇ ਮੁਕੇਰੀਆ ਦੇ ਪਿੰਡ ਕਰਾੜੀ ਦੇ ਨੌਜਵਾਨ ਦੀ ਨਹਿਰ ’ਚ ਡੁੱਬਣ ਕਾਰਨ ਮੌਤ ਹੋ ਗਈ ਹੈ।
ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਰੋਹਿਤ (25), ਜੋ ਨਜ਼ਦੀਕ ਪੈਂਦੇ ਅੱਡਾ ਝੀਰ ਦਾ ਖੂਹ ਕੋਲ ਜਨਤ ਨਹਿਰ ’ਚ ਨਹਾਉਣ ਆਇਆ ਸੀ, ਜਿਸ ਤੋਂ ਬਾਅਦ ਉਹ ਲਾਪਤਾ ਹੋ ਗਿਆ, ਜਿਸ ਨੂੰ ਅੱਜ ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਟੀ ਵੱਲੋਂ ਰੈਸਕਿਊ ਕਰ ਕੇ ਬਾਹਰ ਕੱਢਿਆ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਦੇ ਪਿਤਾ ਮਜਦੂਰੀ ਕਰਦੇ ਹਨ।
ਦੂਜੇ ਪਾਸੇ ਮੌਜੂਦ ਸਥਾਨਕ ਲੋਕਾਂ ਨੇ ਤਲਵਾੜਾ ਪੁਲਿਸ ’ਤੇ ਵੀ ਸਵਾਲ ਚੁੱਕੇ ਹਨ ਕੀ ਪੁਲਿਸ ਵੱਲੋਂ ਨਹਿਰਾਂ ਅਤੇ ਦਰਿਆਵਾਾਂ ’ਤੇ ਨੌਜਵਾਨ ਜਿੱਥੇ ਨਹਾਉਣ ਆਉਂਦੇ ਹਨ, ਉਸ ਜਗ੍ਹਾਂ ’ਤੇ ਸਖ਼ਤੀ ਕਿਉ ਨਹੀਂ ਕੀਤੀ ਜਾਂਦੀ ਹੈ। ਲੋਕਾਂ ਨੇ ਕਿਹਾ ਕੀ ਪੁਲਿਸ ਹਾਦਸਾ ਹੋਣ ਦਾ ਇੰਤਜ਼ਾਰ ਕਰਦੀ ਹੈ। ਜਦੋਂ ਹਾਦਸਾ ਹੋ ਜਾਂਦਾ ਹੈ, ਉਸ ਦਿਨ ਸ਼ਖਤੀ ਕਰ ਦਿੰਦੀ ਹੈ ਪਰ ਬਾਅਦ ’ਚ ਪੁਲਿਸ ਗਹਿਰੀ ਨੀਂਦ ’ਚ ਸੌ ਜਾਂਦੀ ਹੈ।
ਇਸ ਮਾਮਲੇ ਨੂੰ ਲੈ ਕੇ ਤਲਵਾੜਾ ਥਾਣਾ ਮੁਖੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।
Read More : ਜ਼ਿਪ ਲਾਈਨ ਟੁੱਟੀ, 30 ਫੁੱਟ ਡੂੰਘੀ ਖੱਡ ’ਚ ਡਿੱਗੀ ਲੜਕੀ
