Raghbir Singh Bharowal

ਦੁਨੀਆ ਦੀ ਯਾਤਰਾ ‘ਤੇ ਨਿਕਲੇ ਪੰਜਾਬੀ ਨੌਜਵਾਨ ਦੀ ਪੇਰੂ ਵਿਚ ਮੌਤ

‘ਫਲਾਇੰਗ ਖਾਲਸਾ’ ਵਜੋਂ ਜਾਣੇ ਜਾਂਦੇ ਸਨ ਰਘਬੀਰ ਸਿੰਘ

ਸਰੀ, 5 ਮਾਰਚ : ਕੈਨੇਡਾ ਦੇ ਸਰੀ ਵਿਚ ਰਹਿਣ ਵਾਲੇ ਅਤੇ ਮੂਲ ਰੂਪ ਵਿਚ ਪੰਜਾਬ ਨਾਲ ਸਬੰਧਤ ਰਘਬੀਰ ਸਿੰਘ ਭਰੋਵਾਲ (42) ਦੀ ਪੇਰੂ ਵਿਚ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਰਘਬੀਰ ਸਿੰਘ ਇਕ ਜਨੂੰਨੀ ਬਾਈਕਰ ਸਨ, ਜੋ ਆਪਣੀ ਹਾਰਲੇ-ਡੇਵਿਡਸਨ ਮੋਟਰਸਾਈਕਲ ‘ਤੇ ਇਕੱਲੇ ਹੀ ਪੂਰੀ ਦੁਨੀਆ ਦੀ ਯਾਤਰਾ ਕਰਨ ਦੇ ਮਿਸ਼ਨ ‘ਤੇ ਨਿਕਲੇ ਹੋਏ ਸਨ।

ਪੇਸ਼ੇ ਤੋਂ ਇਮੀਗ੍ਰੇਸ਼ਨ ਸਲਾਹਕਾਰ ਰਘਬੀਰ ਸਿੰਘ ਪਿਛਲੇ ਤਿੰਨ ਮਹੀਨਿਆਂ ਤੋਂ ਵਿਸ਼ਵ ਟੂਰ ‘ਤੇ ਸਨ, ਜਿਸ ਨੂੰ ਉਨ੍ਹਾਂ ਨੇ ‘ਫਲਾਇੰਗ ਖਾਲਸਾ ਵਰਲਡ ਟੂਰ’ ਦਾ ਨਾਂ ਦਿੱਤਾ ਸੀ। ਹਾਦਸੇ ਤੋਂ ਤਿੰਨ ਦਿਨ ਪਹਿਲਾਂ ਉਨ੍ਹਾਂ ਨੇ ਪੇਰੂ ਤੋਂ ਇੱਕ ਵੀਡੀਓ ਸਾਂਝੀ ਕੀਤੀ ਸੀ, ਜੋ ਉਨ੍ਹਾਂ ਦੀ ਆਖਰੀ ਵੀਡੀਓ ਸਾਬਿਤ ਹੋਈ।

ਕਈ ਦਿਨਾਂ ਤੱਕ ਸੰਪਰਕ ਨਾ ਹੋਣ ਕਾਰਨ ਪਰਿਵਾਰ ਨੇ ਸਥਾਨਕ ਅਧਿਕਾਰੀਆਂ ਦੀ ਮਦਦ ਨਾਲ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਸੀ। ਬੀਤੇ ਦਿਨੀਂ ਪਰਿਵਾਰ ਨੂੰ ਇਹ ਮੰਦਭਾਗੀ ਖ਼ਬਰ ਮਿਲੀ ਕਿ ਇਕ ਸੜਕ ਹਾਦਸੇ ਵਿੱਚ ਉਨ੍ਹਾਂ ਦੀ ਜਾਨ ਚਲੀ ਗਈ ਹੈ।

Read More : SA ਬਨਾਮ NZ : ਕੀਵੀ ਬੱਲੇਬਾਜ਼ਾਂ ਦਾ ਤੂਫ਼ਾਨ; ਨਿਊਜ਼ੀਲੈਂਡ ਫਾਈਨਲ ‘ਚ

Leave a Reply

Your email address will not be published. Required fields are marked *