ਓਵਰਲੈਂਡਰ ਪਾਰਕ ‘ਚ ਸਾਥੀਆਂ ਨਾਲ ਖੇਡ ਰਿਹਾ ਸੀ ਵਾਲੀਬਾਲ
ਕੈਨੇਡਾ, 17 ਜੁਲਾਈ : ਇਕ ਪੰਜਾਬੀ ਨੌਜਵਾਨ ਦੀ ਕੈਨੇਡਾ ਵਿਚ ਦਰਿਆ ਵਿਚ ਡੁੱਬਣ ਨਾਲ ਮੌਤ ਹੋ ਗਈ ਹੈ, ਜਿਸਦੀ ਪਛਾਣ ਜਤਿਨ ਗਰਗ ਵਾਸੀ ਮਾਨਸਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਜਤਿਨ ਗਰਗ ਕੈਮਲੂਪਸ ਨੇੜੇ ਥਾਮਪਸਨ ਦਰਿਆ ਦੇ ਕਿਨਾਰੇ ਬਣੇ ਓਵਰਲੈਂਡਰ ਪਾਰਕ ‘ਚ ਆਪਣੇ ਸਾਥੀਆਂ ਨਾਲ ਵਾਲੀਬਾਲ ਖੇਡ ਰਿਹਾ ਸੀ ਤੇ ਬਾਲ ਦਰਿਆ ਵਿਚ ਡਿੱਗ ਗਈ। ਬਾਲ ਲੈਣ ਲਈ ਦਰਿਆ ਵਿਚ ਗਏ ਜਤਿਨ ਦੀ ਡੁੱਬਣ ਨਾਲ ਮੌਤ ਹੋ ਗਈ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਜਤਿਨ ਨੂੰ ਵਹਾਅ ਕੇ ਨਾਲ ਲੈ ਗਿਆ।
Read More : ਹਾਈਕੋਰਟ ਨੇ ਕਰਨਲ ਕੁੱਟਮਾਰ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ