Death

ਕੰਬਾਈਨ ’ਤੇ ਕੰਮ ਕਰ ਰਹੇ ਵਿਅਕਤੀ ਦੀ ਮੌਤ, ਮਾਲਕ ਵਿਰੁੱਧ ਕੇਸ ਦਰਜ

ਰੇਡੀਏਟਰ ਸਾਫ਼ ਕਰਦੇ ਸਮੇਂ ਲੱਗੀ ਸੀ ਸੱਟ; ਇਲਾਜ ਦੌਰਾਨ ਤੋੜਿਆ ਦਮ

ਧਾਰੀਵਾਲ, 21 ਅਪ੍ਰੈਲ : ਕੰਬਾਈਨ ’ਤੇ ਬਤੌਰ ਹੈਲਪਰ ਕੰਮ ਕਰਦੇ ਸਮੇਂ ਇਕ ਵਿਅਕਤੀ ਦੀ ਮੌਤ ਹੋ ਜਾਣ ਦੇ ਸਬੰਧ ’ਚ ਥਾਣਾ ਧਾਰੀਵਾਲ ਦੀ ਪੁਲਸ ਨੇ ਕੰਬਾਈਨ ਮਾਲਕ ਦੇ ਵਿਰੁੱਧ ਕੇਸ ਦਰਜ ਕੀਤਾ ਹੈ।

ਜਸਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਉਰਦਨ, ਜ਼ਿਲਾ ਪਟਿਆਲਾ ਨੇ ਦੱਸਿਆ ਕਿ ਉਸਦਾ ਲੜਕਾ ਸੰਜੂ, ਇੰਦਰਜੀਤ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਧਾਰੀਵਾਲ ਕਲਾਂ ਦੀ ਕੰਬਾਈਨ ’ਤੇ ਬਤੌਰ ਹੈਲਪਰ ਕੰਮ ਕਰਦਾ ਸੀ।

ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਇੰਦਰਜੀਤ ਸਿੰਘ ਦਾ ਫ਼ੋਨ ਆਇਆ ਕਿ ਸੰਜੂ ਨੂੰ ਕੰਬਾਈਨ ਦਾ ਰੇਡੀਏਟਰ ਸਾਫ਼ ਕਰਦੇ ਹੋਏ ਸੱਟ ਲੱਗ ਗਈ ਹੈ। ਉਸ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਜਸਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਇੰਦਰਜੀਤ ਸਿੰਘ ਦੇ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।

Read More : SRH ਬਨਾਮ DC: ਦਿੱਲੀ ਨੂੰ 47 ਦੌੜਾਂ ਨਾਲ ਹਰਾ ਕੇ ਹੈਦਰਾਬਾਦ ਨੇ ਕੀਤੀ ਵਾਪਸੀ

Leave a Reply

Your email address will not be published. Required fields are marked *