DSGMC

ਡੀ. ਐੱਸ. ਜੀ. ਐੱਮ. ਸੀ. ਦੇ ਦੁਬਾਰਾ ਪ੍ਰਧਾਨ ਚੁਣੇ ਹਰਮੀਤ ਕਾਲਕਾ

ਜਗਦੀਪ ਕਾਹਲੋਂ ਜਨਰਲ ਸਕੱਤਰ ਅਤੇ ਹਰਵਿੰਦਰ ਕੇਪੀ ਸੀਨੀਅਰ ਉਪ ਪ੍ਰਧਾਨ ਬਣੇ

ਦਿੱਲੀ, 25 ਜੂਨ : ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਰਿਆ ਸੰਪੰਨ ਹੋ ਗਈ ਹੈ। ਇਸ ਕਾਰਜਕਾਰਨੀ ਚੋਣ ’ਚ ਪੁਰਾਣੀ ਕਮੇਟੀ ਦੀ ਪੁਸ਼ਟੀ ਕੀਤੀ ਹੈ। ਹਰਮੀਤ ਕਾਲਕਾ ਮੁੜ DSGMC ਪ੍ਰਧਾਨ ਚੁਣਿਆ ਗਿਆ, ਜਦਕਿ ਜਗਦੀਪ ਕਾਹਲੋਂ ਨੂੰ ਦੁਬਾਰਾ ਜਨਰਲ ਸਕੱਤਰ ਅਤੇ ਹਰਵਿੰਦਰ ਸਿੰਘ ਕੇਪੀ ਨੂੰ ਸੀਨੀਅਰ ਉਪ ਪ੍ਰਧਾਨ ਬਣਾਇਆ ਗਿਆ ਹੈ।

ਪ੍ਰਧਾਨ ਆਤਮਾ ਸਿੰਘ ਲੁਬਾਣਾ ਨੂੰ ਜੂਨੀਅਰ ਉਪ ਪ੍ਰਧਾਨ ਬਣਾਇਆ। ਪ੍ਰਧਾਨ ਆਤਮਾ ਸਿੰਘ ਲੁਬਾਣਾ ਜੂਨੀਅਰ ਉਪ ਪ੍ਰਧਾਨ ਜੈਸਮੀਨ ਸਿੰਘ ਨੋਨੀ ਦੀ ਸੰਯੁਕਤ ਸਕੱਤਰ ਕਮੇਟੀ ਅਹੁਦੇਦਾਰਾਂ ਵਜੋਂ ਦੁਬਾਰਾ ਚੁਣੇ ਗਏ ਹਨ। ਕਾਰਜਕਾਰਨੀ ਮੈਂਬਰਾਂ ’ਚ ਇਕ ਤਬਦੀਲੀ ਰਵਿੰਦਰ ਸਿੰਘ ਸਵੀਟਾ ਵਿਕਰਮ ਸਿੰਘ ਰੋਹਿਣੀ ਦੀ ਜਗ੍ਹਾ ਚੁਣੇ ਗਏ ਹਨ।

ਜ਼ਿਕਰਯੋਗ ਹੈ ਕਿ ਸਰਕਾਰ ਦੀ ਸਿੱਧੀ ਦਖ਼ਲਅੰਦਾਜ਼ੀ ਦਾ ਦੋਸ਼ ਲਗਾਉਂਦਿਆਂ ਬੀਤੇ ਦਿਨੀਂ ਦਿੱਲੀ ਕਮੇਟੀ ਦੇ ਮੈਂਬਰ ਵਜੋਂ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸ਼ਰਨਾ ਅਤੇ ਮਨਜੀਤ ਸਿੰਘ ਜੀਕੇ ਨੇ ਅਸਤੀਫ਼ਾ ਦੇ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਚੋਣ 4 ਸਾਲ ਲਈ ਹੁੰਦੀ ਹੈ ਅਤੇ ਪਿਛਲੀ ਚੋਣ ਅਗਸਤ 2021 ਵਿਚ ਹੋਈ ਸੀ, ਜੋਕਿ ਹੁਣ ਅਗਸਤ 2025 ਵਿਚ ਕਾਰਜ਼ਕਾਲ ਪੂਰਾ ਹੋ ਜਾਣਾ ਹੈ ਪ੍ਰੰਤੂ ਦੋ ਮਹੀਨੇ ਪਹਿਲਾਂ ਹੀ ਨਵੇਂ ਅੰਤ੍ਰਿੰਗ ਬੋਰਡ ਦੀ ਚੋਣ ਇਹ ਸਾਬਿਤ ਕਰਦੀ ਹੈ ਕਿ ਇਹ ਚੋਣਾਂ ਹੁਣ ਸਮੇਂ ਸਿਰ ਨਹੀਂ ਹੋਣਗੀਆਂ।

Read More : ਹੁਣ ਸਰਕਾਰੀ ਸਕੂਲਾਂ ’ਚ ਸਵੇਰ ਦੀ ਸਭਾ ਦੌਰਾਨ ਖਬਰਾਂ ਪੜ੍ਹਨਾ ਜ਼ਰੂਰੀ

Leave a Reply

Your email address will not be published. Required fields are marked *