ਸਿਗਨਲ ਵਿਭਾਗ ਦੇ ਇਕ ਕਰਮਚਾਰੀ ਦੀ ਮੌਤ
ਜਲੰਧਰ, 1 ਸਤੰਬਰ : ਜਿਥੇ ਪੰਜਾਬ ਭਰ ਵਿਚ ਮੀਂਹ ਦਾ ਕਹਿਰ ਜਾਰੀ ਹੈ, ਉਥੇ ਹੀ ਮੀਂਹ ਕਾਰਨ ਰੇਲਵੇ ਦੇ ਸਿਗਨਲ ਵਿਭਾਗ ਦੇ ਇਕ ਕਰਮਚਾਰੀ ਦੀ ਬਿਜਲੀ ਸਪਲਾਈ ਯਾਨੀ ਰੇਲਵੇ ਲਾਈਨ ਦੇ ਉੱਪਰੋਂ ਲੰਘਦੀ ਓਵਰਹੈੱਡ ਲਾਈਨ ਤੋਂ ਕਰੰਟ ਲੱਗਣ ਕਾਰਨ ਮੌਤ ਹੋ ਗਈ।
ਇਹ ਘਟਨਾ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਬਾਹਰੀ ਖੇਤਰ ਦੇ ਯਾਰਡ ਵਿਚ ਵਾਪਰੀ। ਬਿਜਲੀ ਸਪਲਾਈ 25 ਕੇਵੀ ਹੋਣ ਕਾਰਨ ਕਰਮਚਾਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਤੁਰੰਤ ਬਾਅਦ ਰੇਲਵੇ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਤੁਰੰਤ ਬਿਜਲੀ ਸਪਲਾਈ ਬੰਦ ਕਰ ਦਿੱਤੀ।
Read More : ਸੁਖਬੀਰ ਬਾਦਲ ਨੇ ਲਹਿੰਦੇ ਤੇ ਚੜ੍ਹਦੇ ਪੰਜਾਬ ’ਚ ਮੁਸੀਬਤਾਂ ਦੇ ਖਾਤਮੇ ਲਈ ਕੀਤੀ ਅਰਦਾਸ