arms smuggling

ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ ਦੀ ਸਮੱਗਲਿੰਗ ਦੇ ਨੈੱਟਵਰਕ ਦਾ ਪਰਦਾਫਾਸ਼

9 ਪਿਸਤੌਲਾਂ ਸਮੇਤ 3 ਗ੍ਰਿਫ਼ਤਾਰ, ਗੈਂਗਸਟਰ ਜੋਬਨਜੀਤ ਉਰਫ਼ ਬਿੱਲਾ ਮੰਗਾ ਦੇ ਨਜ਼ਦੀਕੀ ਸਾਥੀ ਸ਼ੇਰਪ੍ਰੀਤ ਉਰਫ਼ ਗੁਲਾਬਾ ਨੂੰ ਸਪਲਾਈ ਕੀਤੇ ਜਾਣੇ ਸਨ : ਡੀ .ਜੀ .ਪੀ.

ਅੰਮ੍ਰਿਤਸਰ, 30 ਅਕਤੂਬਰ : ਕਾਊਂਟਰ ਇੰਟੈਲੀਜੈਂਸ (ਸੀ.ਆਈ.) ਅੰਮ੍ਰਿਤਸਰ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਚੱਲ ਰਹੀ ਗੈਰ-ਕਾਨੂੰਨੀ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਉਨ੍ਹਾਂ ਦੇ ਕਬਜ਼ੇ ’ਚੋਂ ਮੈਗਜ਼ੀਨਾਂ ਸਮੇਤ 9 ਆਧੁਨਿਕ ਪਿਸਤੌਲ ਬਰਾਮਦ ਕੀਤੇ ਹਨ।

ਇਹ ਜਾਣਕਾਰੀ ਵੀਰਵਾਰ ਨੂੰ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਦਿੰਦਿਆ ਕਿਹਾ ਕਿ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਦਵਿੰਦਰ ਸਿੰਘ, ਵਾਸੀ ਪਿੰਡ ਭੰਗਵਾਂ, ਅੰਮ੍ਰਿਤਸਰ ਦਿਹਾਤੀ, ਪਰਮਜੀਤ ਸਿੰਘ ਉਰਫ਼ ਪੰਮਾ ਤੇ ਹਰਮੀਤ ਸਿੰਘ ਉਰਫ਼ ਮੀਤੂ, ਦੋਵੇਂ ਵਾਸੀ ਭਿੰਡੀ ਔਲਖ, ਵਾਸੀ ਅੰਮ੍ਰਿਤਸਰ ਦਿਹਾਤੀ ਵਜੋਂ ਹੋਈ ਹੈ।

ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪਾਕਿਸਤਾਨ ਆਧਾਰਤ ਸਮੱਗਲਰ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ। ਬਰਾਮਦ ਕੀਤੇ ਗਏ ਹਥਿਆਰ ਪੰਜਾਬ ’ਚ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਨਾਮੀ ਗੈਂਗਸਟਰ ਜੋਬਨਜੀਤ ਸਿੰਘ ਉਰਫ਼ ਬਿੱਲਾ ਮੰਗਾ ਦੇ ਕਰੀਬੀ ਸਾਥੀ ਸ਼ੇਰਪ੍ਰੀਤ ਸਿੰਘ ਉਰਫ਼ ਗੁਲਾਬਾ ਨੂੰ ਸਪਲਾਈ ਕੀਤੇ ਜਾਣੇ ਸਨ।

ਡੀ.ਜੀ.ਪੀ. ਨੇ ਕਿਹਾ ਕਿ ਸੀ.ਆਈ. ਅੰਮ੍ਰਿਤਸਰ ਨੂੰ ਵਿਦੇਸ਼ ਆਧਾਰਤ ਨਾਮੀ ਗੈਂਗਸਟਰ ਜੋਬਨਜੀਤ ਸਿੰਘ ਉਰਫ ਬਿੱਲਾ ਮੰਗਾ, ਜੋ ਆਪਣੇ ਕਾਰਕੁੰਨਾਂ ਪਰਮਜੀਤ ਸਿੰਘ ਉਰਫ ਪੰਮਾ ਤੇ ਹਰਮੀਤ ਸਿੰਘ ਉਰਫ ਮੀਤੂ ਰਾਹੀਂ ਸੂਬੇ ’ਚ ਗੈਂਗ ਚਲਾ ਰਿਹਾ ਸੀ, ਬਾਰੇ ਖਾਸ ਜਾਣਕਾਰੀ ਮਿਲੀ ਸੀ। ਇਸ ਜਾਣਕਾਰੀ ਤੋਂ ਅੱਗੇ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਭਾਰਤ-ਪਾਕਿਸਤਾਨ ਸਰਹੱਦ ਤੋਂ ਗ਼ੈਰ-ਕਾਨੂੰਨੀ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ, ਜੋ ਕਿ ਸਰਹੱਦ ਪਾਰੋਂ ਪਿੰਡ ਭਿੰਡੀ ਔਲਖ, ਅੰਮ੍ਰਿਤਸਰ ਦਿਹਾਤੀ ਖੇਤਰ ਵਿਚ ਡਰੋਨ ਦੀ ਮਦਦ ਨਾਲ ਪਹੁੰਚਾਈ ਗਈ ਸੀ ਤੇ ਉਨ੍ਹਾਂ ਵੱਲੋਂ ਇਸ ਨੂੰ ਅੱਗੇ ਸ਼ੇਰਪ੍ਰੀਤ ਦੇ ਸਾਥੀ ਦਵਿੰਦਰ ਸਿੰਘ ਤੱਕ ਪਹੁੰਚਾਉਣ ਜਾਣਾ ਹੈ।

ਪੁਲਸ ਟੀਮਾਂ ਨੇ ਅੰਮ੍ਰਿਤਸਰ ਦਿਹਾਤੀ ਦੇ ਚੋਗਾਵਾਂ ਵਿਖੇ ਗੁਰਦੁਆਰਾ ਬਾਬਾ ਮੋਹਰੀ ਜੀ ਨੇੜੇ ਉਕਤ ਮੁਲਜ਼ਮਾਂ ਨੂੰ ਘੇਰਾ ਪਾ ਲਿਆ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਹੈ।

Read More : ਸਾਬਕਾ ਡੀ.ਐੱਸ.ਪੀ. ਨੇ ‘ਆਪ’ ਆਗੂ ਨਿਤਿਨ ਨੰਦਾ ਦੇ ਮਾਰੀਆਂ ਗੋਲੀਆਂ

Leave a Reply

Your email address will not be published. Required fields are marked *