ਚੰਡੀਗੜ੍ਹ, 6 ਦਸੰਬਰ :-‘ਆਪ’ ਦੇ ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਉੱਤਰਾਖੰਡ ਦੇ ਕਾਂਗਰਸੀ ਆਗੂ ਹਰਕ ਸਿੰਘ ਰਾਵਤ ਵੱਲੋਂ ਸਿੱਖਾਂ ਦਾ ਮਜ਼ਾਕ ਉਡਾਉਣ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਕਾਂਗਰਸ ਦਾ ਗੁਰਦੁਆਰਿਆਂ ’ਤੇ ਹਮਲਾ ਕਰਨ ਤੇ ਸਿੱਖ ਭਾਈਚਾਰੇ ਵਿਰੁੱਧ ਵਧੀਕੀਆਂ ਕਰਨ ਦਾ ਇਤਿਹਾਸ ਰਿਹਾ ਹੈ।
ਗੱਲਬਾਤ ਕਰਦਿਆਂ ਮਾਲਵਿੰਦਰ ਕੰਗ ਨੇ ਕਿਹਾ ਕਿ ਤਰਨਤਾਰਨ ਦੀ ਉਪ ਚੋਣ ਦੌਰਾਨ ਵੀ ਕਾਂਗਰਸੀ ਆਗੂਆਂ ਨੇ ਆਪਣੀਆਂ ਰੈਲੀਆਂ ’ਚ ਮਹਾਨ ਗੁਰੂਆਂ ਦਾ ਅਪਮਾਨ ਕੀਤਾ ਸੀ। 1984 ’ਚ ਕਾਂਗਰਸ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਸੀ। ਸ਼ਾਇਦ ਹਰਕ ਸਿੰਘ ਰਾਵਤ ਨੂੰ ਸਿੱਖਾਂ ਦਾ ਇਤਿਹਾਸ ਨਹੀਂ ਪਤਾ। ਰਾਵਤ ਨੂੰ 12 ਵਜੇ ਦਾ ਇਤਿਹਾਸ ਨਹੀਂ ਪਤਾ। ਅਬਦਾਲੀ ਦੇ ਸਮੇਂ ਸਿੱਖ ਭਾਈਚਾਰਾ ਸਾਡੀਆਂ ਭੈਣਾਂ-ਧੀਆਂ ਦੀ ਰੱਖਿਆ ਲਈ 12 ਵਜੇ ਰਣਨੀਤੀਆਂ ਬਣਾਉਂਦਾ ਸੀ। ।
ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਨ ਨੇ ਹਮੇਸ਼ਾ ਸਿੱਖਾਂ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਉੱਚ ਅਹੁਦਿਆਂ ਨਾਲ ਨਿਵਾਜਿਆ ਹੈ। ਰਾਹੁਲ ਗਾਂਧੀ ਤੇ ਖੜਗੇ ਅਜਿਹੇ ਹਾਲਾਤ ’ਚ ਖਾਮੋਸ਼ ਦਰਸ਼ਕ ਬਣ ਜਾਂਦੇ ਹਨ। ਰਾਹੁਲ ਗਾਂਧੀ ਨੂੰ ਹਰਕ ਸਿੰਘ ਰਾਵਤ ਨੂੰ ਪਾਰਟੀ ’ਚੋਂ ਕੱਢ ਦੇਣਾ ਚਾਹੀਦਾ ਹੈ ਤੇ ਸਿੱਖ ਭਾਈਚਾਰੇ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
Read More : ਯੂ.ਪੀ. ਤੋਂ ਲਿਆਂਦੇ 360 ਕੁਇੰਟਲ ਸਸਤੇ ਚੌਲਾਂ ਨਾਲ ਭਰੇ 2 ਟਰੱਕ ਕਾਬੂ
