ਓਵਰਸੀਜ਼ ਆਗੂਆਂ ਨਾਲ ਕੀਤੀ ਮੁਲਾਕਾਤ
ਮਿਲਾਨ, 21 ਦਸੰਬਰ : ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਜਰਮਨੀ ਦੇ ਸ਼ਹਿਰ ਬਰਲਿਨ ਵਿਖੇ ਬੈਠਕ ਦੌਰਾਨ ਇੰਡੀਅਨ ਓਵਰਸੀਜ਼ ਦੇ ਆਗੂਆਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ 2027 ਵਿਚ ਐੱਨ. ਆਰ. ਆਈਜ਼ ਦੇ ਸਹਿਯੋਗ ਨਾਲ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣੇਗੀ।
ਇਸ ਮੌਕੇ ਓਵਰਸੀਜ਼ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਵੀ ਮੌਜੂਦ ਸੀ ਜਿਨ੍ਹਾਂ ਵਿਚ ਸੈਮ ਪਿਤਰੋਦਾ, ਡਾ. ਆਰਤੀ ਕ੍ਰਿਸ਼ਨਾ, ਰਾਜਵਿੰਦਰ ਸਿੰਘ, ਕਮਲਪ੍ਰੀਤ ਧਾਲੀਵਾਲ ਆਦਿ ਸ਼ਾਮਲ ਸਨ। ਯੂਰਪ ਦੇ ਵੱਖ-ਵੱਖ ਦੇਸ਼ਾਂ ਤੋਂ ਪਹੁੰਚੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਆਗੂਆਂ ਨੂੰ ਰਾਹੁਲ ਗਾਂਧੀ ਨੇ ਹੱਲਾਸ਼ੇਰੀ ਦਿੰਦੇ ਹੋਏ ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰਨ ਲਈ ਵੀ ਆਖਿਆ।
ਇਸ ਮੌਕੇ ’ਤੇ ਰਾਜਵਿੰਦਰ ਸਿੰਘ ਸਵਿਟਜ਼ਰਲੈਂਡ, ਕੋਆਰਡੀਨੇਟਰ ਦਲਜੀਤ ਸਿੰਘ ਸਹੋਤਾ, ਪ੍ਰਮੋਦ ਕੁਮਾਰ ਮਿੰਟੂ ਪ੍ਰਧਾਨ ਯੂਰਪ, ਸੁਖਚੈਨ ਸਿੰਘ ਠੀਕਰੀਵਾਲਾ, ਬਲਵਿੰਦਰ ਸਿੰਘ ਗੁਰਦਾਸਪੁਰੀਆ , ਕਮਲਪ੍ਰੀਤ ਧਾਲੀਵਾਲ ਯੂ. ਕੇ., ਡਾ. ਸੋਨੀਆ ਕੌਰ ਪ੍ਰਧਾਨ ਮਹਿਲਾ ਵਿੰਗ ਯੂਰਪ, ਗੁਰਮਿੰਦਰ ਕੌਰ ਰੰਧਾਵਾ ਕੋਆਰਡੀਨੇਟਰ ਮਹਿਲਾ ਵਿੰਗ ਯੂਰਪ ਤੋਂ ਇਲਾਵਾ ਇਟਲੀ, ਨਾਰਵੇ, ਐਸਤੋਨੀਆ, ਸਵੀਡਨ, ਡੈੱਨਮਾਰਕ, ਫਰਾਂਸ, ਪੁਰਤਗਾਲ, ਸਵਿਟਜ਼ਰਲੈਂਡ, ਸਪੇਨ, ਮਾਲਟਾ ਤੇ ਆਸਟ੍ਰੀਆ ਵਰਗੇ ਦੇਸ਼ਾਂ ਤੋਂ ਕਾਂਗਰਸ ਦੇ ਆਗੂ ਉਚੇਚੇ ਤੌਰ ’ਤੇ ਮੌਜੂਦ ਸਨ।
Read More : ਡੀਡਾ ਸਾਂਸੀਆਂ ਪਿੰਡ ’ਚ 2 ਨਸ਼ਾ ਸਮੱਗਲਰਾਂ ਦੇ ਘਰਾਂ ਨੂੰ ਢਾਹਿਆ
