ਐੱਮ. ਐੱਸ. ਪੀ. ਤੋਂ ਘੱਟ ਰੇਟ ’ਤੇ ਜਿਣਸ ਦੀ ਖਰੀਦ ਕਰਨ ’ਤੇ ਕੀਤਾ 78360 ਰੁਪਏ ਦਾ ਜੁਰਮਾਨਾ
ਗੁਰਦਾਸਪੁਰ, 16 ਅਕਤੂਬਰ : ਪੰਜਾਬ ਮੰਡੀ ਬੋਰਡ ਦੀ ਫਲਾਇੰਗ ਸਕੁਵੈਡ ਟੀਮ ਵੱਲੋਂ ਸਾਉਣੀ ਸੀਜ਼ਨ ਦੌਰਾਨ ਮੰਡੀਆਂ ਅਤੇ ਸ਼ੈਲਰਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਐੱਮ. ਐੱਸ. ਪੀ. ਤੋਂ ਘੱਟ ਰੇਟ ’ਤੇ ਜਿਣਸ ਦੀ ਕੀਤੀ ਖਰੀਦ ਕਰਨ ’ਤੇ ਜੁਰਮਾਨਾ ਕੀਤਾ ਗਿਆ।
ਇਸ ਸਬੰਧੀ ਜਸਵਿੰਦਰ ਸਿੰਘ ਰਿਆੜ ਜ਼ਿਲਾ ਮੰਡੀ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੀ ਫਲਾਇੰਗ ਸਕੁਐਡ ਟੀਮ ਵੱਲੋਂ ਸਾਉਣੀ ਸੀਜ਼ਨ ਦੌਰਾਨ ਬਟਾਲਾ ਅਤੇ ਫਤਿਹਗੜ੍ਹ ਚੂੜੀਆਂ ਦੀਆਂ ਮੰਡੀਆਂ ਅਤੇ ਸੈਲਰਾਂ ਦੀ ਚੈਕਿੰਗ ਕੀਤੀ, ਜਿਸ ਦੌਰਾਨ ਕਿਸਾਨਾਂ ਨੂੰ ਦਿੱਤੇ ਜਾ ਰਹੇ ਐੱਮ. ਐੱਸ. ਪੀ. ਤੋਂ ਘੱਟ ਰੇਟ ’ਤੇ ਜਿਣਸ ਦੀ ਕੀਤੀ ਖਰੀਦ ਦੀ ਉਲੰਘਣਾ ਕਰ ਕੇ ਰੁਪਏ 78360 ਰੁਪਏ ਦਾ ਜੁਰਮਾਨਾ ਕੀਤਾ ਗਿਆ।
ਇਸ ਤੋਂ ਇਲਾਵਾ ਬੀਤੇ ਦਿਨੀਂ ਡੇਰਾ ਬਾਬਾ ਨਾਨਕ ਵਿਖੇ ਮੁੱਖ ਦਾਣਾ ਮੰਡੀ ਵਿਚ ਵੱਖ-ਵੱਖ ਆੜ੍ਹਤੀਆਂ ਵੱਲੋਂ ਬਿਨਾਂ ਬੋਲੀ ਦੇ ਜਿਣਸ ਨੂੰ ਬਾਰਦਾਨੇ ਵਿਚ ਭਰਨ ’ਤੇ ਕੀਤੀ ਐਕਟ ਰੂਲਜ਼ ਦੀ ਉਲੰਘਣਾ ਕਰ ਕੇ ਰੁਪਏ 60000 ਜੁਰਮਾਨਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ’ਚ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਹੇਠ ਝੋਨੇ ਦੀ ਫਸਲ ਦੀ ਸਮੁੱਚੀ ਪ੍ਰਕਿਰਿਆ ਸੁਚਾਰੂ ਅਤੇ ਪਾਰਦਰਸੀ ਢੰਗ ਨਾਲ ਕੀਤੀ ਜਾ ਰਹੀ ਹੈ ਅਤੇ ਮੰਡੀਆਂ ’ਚ ਫਸਲ ਦੀ ਨਿਰਵਿਘਨ ਖਰੀਦ, ਚੁਕਾਈ ਤੇ ਅਦਾਇਗੀ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੀ ਫਲਾਇੰਗ ਸਕੁਐਡ ਟੀਮ ਵੱਲੋਂ ਲਗਾਤਾਰ ਫੀਲਡ ’ਚ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਫਸਲ ਵੇਚਣ ਦੌਰਾਨ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।
Read More : ਕੈਬਨਿਟ ਮੰਤਰੀ ਚੀਮਾ ਨੇ ਧੂਰੀ ਹਲਕੇ ਤੋਂ ਮੁਆਵਜ਼ਾ ਵੰਡਣ ਦੀ ਕੀਤੀ ਸ਼ੁਰੂਆਤ
