ਸੰਗਰੂਰ

ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਬੱਸਾਂ ਦੀ ਚੈਕਿੰਗ; 6 ਚਲਾਨ ਕੱਟੇ

ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾੜ ਬਰਦਾਸ਼ਤ ਨਹੀਂ : ਪ੍ਰਦੀਪ ਗਿੱਲ

ਦਿੜ੍ਹਬਾ, 13 ਮਾਰਚ : ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਸੰਗਰੂਰ ਪ੍ਰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਬਲਾਕ ਦਿੜ੍ਹਬਾ ਵਿੱਚ ਸੇਫ਼ ਸਕੂਲ ਵਾਹਨ ਪਾਲਿਸੀ ਅਧੀਨ ਸਕੂਲ ਬੱਸਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਸ ਮੁਹਿੰਮ ਦਾ ਮੁੱਖ ਮਕਸਦ ਸਕੂਲੀ ਬੱਚਿਆਂ ਦੀ ਆਵਾਜਾਈ ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ।

ਇਸ ਚੈਕਿੰਗ ਟੀਮ ਵਿੱਚ ਬਲਜੀਤ ਸਿੰਘ (ਸਿੱਖਿਆ ਵਿਭਾਗ), ਏ.ਐਸ.ਆਈ. ਬਲਵਿੰਦਰ ਸਿੰਘ, ਏ.ਐਸ.ਆਈ. ਰਾਮ ਪ੍ਰਤਾਪ (ਪੁਲਿਸ ਵਿਭਾਗ) ਅਤੇ ਰੁਪਿੰਦਰ ਸਿੰਘ (ਆਊਟਰੀਚ ਵਰਕਰ, ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਸੰਗਰੂਰ) ਸ਼ਾਮਲ ਸਨ। ਟੀਮ ਵੱਲੋਂ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।

ਇਸ ਜਾਂਚ ਦੌਰਾਨ ਸੁਰੱਖਿਆ ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ ਬੱਸਾਂ ਦੇ ਕੁੱਲ 06 ਚਲਾਨ ਕੀਤੇ ਗਏ। ਜਿਨ੍ਹਾਂ ਵਿਚ 2 ਚਲਾਨ ਡਰਾਈਵਰਾਂ ਦੀ ਵਰਦੀ (ਯੂਨੀਫ਼ਾਰਮ) ਨਾ ਹੋਣ ਕਰਕੇ। 3 ਚਲਾਨ ਅੱਗ ਬੁਝਾਊ ਯੰਤਰ (ਫਾਇਰ ਸਿਲੰਡਰ) ਨਾ ਹੋਣ ਕਰਕੇ ਅਤੇ 1 ਚਲਾਨ ਮੁੱਢਲੀ ਸਹਾਇਤਾ ਕਿੱਟ (ਫਸਟ ਏਡ ਬਾਕਸ) ਨਾ ਹੋਣ ਕਰਕੇ ਕੱਟਿਆ ਗਿਆ।

ਟੀਮ ਨੇ ਸਕੂਲ ਪ੍ਰਬੰਧਕਾਂ ਅਤੇ ਡਰਾਈਵਰਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਪਾਲਿਸੀ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਬੱਸਾਂ ਵਿੱਚ ਫਾਇਰ ਸਿਲੰਡਰ, ਫਸਟ ਏਡ ਬਾਕਸ ਅਤੇ ਡਰਾਈਵਰ ਦੀ ਵਰਦੀ ਵਰਗੇ ਲਾਜ਼ਮੀ ਪ੍ਰਬੰਧ ਹਰ ਹਾਲ ਵਿੱਚ ਮੁਕੰਮਲ ਹੋਣੇ ਚਾਹੀਦੇ ਹਨ ਤਾਂ ਜੋ ਬੱਚਿਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਾ ਹੋਵੇ।

Read More : ਮੋਦੀ ਸਰਕਾਰ ਨੇ ਦੇਸ਼ ਦੀ ਪ੍ਰਭੂਸੱਤਾ ਨੂੰ ਕੀਤਾ ਕਮਜ਼ੋਰ : ਹਰਭਜਨ ਈ.ਟੀ.ਓ.

Leave a Reply

Your email address will not be published. Required fields are marked *