ਨਾਰਾਇਣਪੁਰ ਦੇ ਜੰਗਲੀ ਇਲਾਕੇ ‘ਚ ਵਾਪਰਿਆ ਹਾਦਸਾ; ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ।
ਜਸ਼ਪੁਰ, 20 ਅਪ੍ਰੈਲ : ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਵਿੱਚ ਅੱਜ ਇੱਕ ਵੱਡਾ ਹਵਾਈ ਹਾਦਸਾ ਵਾਪਰਿਆ ਹੈ। ਇੱਥੇ ਇੱਕ ਨਿੱਜੀ ਚਾਰਟਰਡ ਜਹਾਜ਼ ਨਾਰਾਇਣਪੁਰ ਖੇਤਰ ਦੀਆਂ ਆਰਾ ਪਹਾੜੀਆਂ (ਰਤਨਪਹਿਲੀ ਜੰਗਲ) ਵਿੱਚ ਦਰੱਖਤਾਂ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ। ਹਾਦਸੇ ਤੋਂ ਤੁਰੰਤ ਬਾਅਦ ਪਹਾੜੀ ਇਲਾਕੇ ਵਿੱਚ ਅੱਗ ਦੀਆਂ ਲਪਟਾਂ ਅਤੇ ਧੂੰਏਂ ਦਾ ਗੁਬਾਰ ਉੱਠਦਾ ਦੇਖਿਆ ਗਿਆ।
ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਬਚਾਅ ਕਾਰਜ ਜੰਗੀ ਪੱਧਰ ‘ਤੇ ਸ਼ੁਰੂ ਕਰ ਦਿੱਤੇ ਗਏ ਹਨ। ਫਿਲਹਾਲ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ। ਇਲਾਕਾ ਜੰਗਲੀ ਅਤੇ ਪਹਾੜੀ ਹੋਣ ਕਾਰਨ ਬਚਾਅ ਟੀਮਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਵੱਲੋਂ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।
Read More : ਰਾਜਾ ਵੜਿੰਗ ਦਾ ਕੇਂਦਰ ‘ਤੇ ਹਮਲਾ, ਹੱਦਬੰਦੀ ਨਾਲ ਉੱਤਰ-ਦੱਖਣ ਦੇ ਅਸੰਤੁਲਨ ਦਾ ਖ਼ਤਰਾ
