strike over

14 ਨੂੰ ਪੰਜਾਬ ‘ਚ ਬੱਸਾਂ ਦਾ ਚੱਕਾ ਜਾਮ

ਪਨਬੱਸ ਤੇ ਪੀ. ਆਰ. ਟੀ. ਸੀ. ਦੇ ਕੱਚੇ ਮੁਲਜ਼ਮ ਕਰਨਗੇ ਹੜਤਾਲ

ਟਰਾਂਸਪੋਰਟ ਸਕੱਤਰ ਨਾਲ ਕੱਚੇ ਦੀ ਮੁਲਜ਼ਮਾਂ ਦੀ ਬੈਠਕ ਰਹੀ ਬਸਿੱਟਾ

ਚੰਡੀਗੜ, 13 ਅਗਸਤ : ਪੰਜਾਬ ਰੋਡਵੇਜ਼ ਪੀ. ਆਰ. ਟੀ. ਸੀ., ਪਨਬੱਸ ਕੰਟਰੈਕਟ ਯੂਨੀਅਨ ਵੱਲੋਂ 14 ਅਗਸਤ ਨੂੰ ਪੰਜਾਬ ਵਿਚ ਬੱਸਾਂ ਰੋਕ ਕੇ ਹੜਤਾਲ ਕੀਤੀ ਜਾਵੇਗੀ। ਸਮੂਹ ਆਗੂ ਅਤੇ ਵਰਕਰ ਸਾਥੀਆਂ ਨੂੰ ਬੇਨਤੀ ਹੈ ਕਿ ਅੱਜ ਜਥੇਬੰਦੀ ਦੀ ਸਰਕਾਰ ਨਾਲ ਪੈਨਿਲ ਮੀਟਿੰਗ ਹੋਈ ਹੈ। ਮੀਟਿੰਗ ਵਿਚ ਪਿਛਲੇ ਸਮੇਂ ਦੀ ਤਰ੍ਹਾਂ ਟਾਲਮਟੋਲ ਨੀਤੀ ਨਾਲ ਸਮਾਂ ਟਪਾਇਆ ਅਤੇ ਮੰਗਾਂ ਦਾ ਹੱਲ ਕਰਨ ਤੋਂ ਲਗਾਤਾਰ ਮੈਨੇਜਮੈਂਟ ਅਸਫ਼ਲ ਰਹੀ, ਜਿਸ ਦੇ ਰੋਸ ਵਜੋਂ ਜਥੇਬੰਦੀ ਵੱਲੋਂ ਪਹਿਲਾਂ ਤੋਂ ਉਲੀਕੇ ਐਕਸ਼ਨਾਂ ਅਨੁਸਾਰ ਕੱਲ ਮਿਤੀ 14 ਅਗਸਤ 2025 ਨੂੰ ਪਹਿਲੇ ਟਾਇਮ ਤੋਂ ਹੜਤਾਲ ਬੱਸਾਂ ਦਾ ਚੱਕਾ ਜਾਮ ਕਰਕੇ ਡਿਪੂ ਵਾਈਜ਼ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

15 ਅਗਸਤ 2025 ਨੂੰ ਅਾਜ਼ਾਦੀ ਦਿਹਾੜੇ ਨੂੰ ਗੁਲਾਮੀ ਦਿਵਸ ਵਜੋਂ ਮਨਾਉਂਦੇ ਹੋਏ ਜਿਥੇ ਵੀ ਮੁੱਖ ਮੰਤਰੀ ਪੰਜਾਬ, ਟਰਾਂਸਪੋਰਟ ਮੰਤਰੀ ਪੰਜਾਬ ਸਮੇਤ ਕੈਬਨਿਟ ਮੰਤਰੀ ਜਿਥੇ ਵੀ ਝੰਡਾ ਲਹਿਰਾਉਣ ਆਉਣਗੇ, ਉਥੇ ਕਾਲੇ ਝੋਲੇ ਪਾਕੇ ਕਾਲੀਆਂ ਝੰਡੀਆ ਲੈਕੇ ਪਨਬੱਸ/ਪੀ. ਆਰ. ਟੀ. ਸੀ. ਦੇ ਕੱਚੇ ਮੁਲਾਜ਼ਮਾਂ ਨੂੰ ਠੇਕੇਦਾਰ ਵਿਚੋਲਿਆਂ ਦੀ ਗੁਲਾਮੀ ਅਤੇ ਪ੍ਰਾਈਵੇਟ ਕਿਲੋਮੀਟਰ ਬੱਸਾਂ ਨਾਲ ਵਿਭਾਗ ਦੇ ਕੀਤੇ ਜਾ ਰਹੇ ਨਿੱਜੀਕਰਨ ਦੇ ਰੋਸ ਵਿਚ ਮੁਲਾਜ਼ਮਾਂ ਵੱਲੋਂ ਠੇਕੇਦਾਰੀ ਸਿਸਟਮ ਦੀ ਗੁਲਾਮੀ ਵਿੱਚੋ ਕੱਢ ਕੇ ਆਜ਼ਾਦੀ ਦੀ ਮੰਗ ਕਰਦੇ ਹੋਏ ਸਵਾਲ ਕਰਨਗੇ ।

Read More : ਅਮਰੀਕਾ ਵਿਚ ਭਾਰਤੀ ਵਿਦਿਆਰਥਣ ਦੀ ਮੌਤ

Leave a Reply

Your email address will not be published. Required fields are marked *