ਨਵੀਂ ਦਿੱਲੀ, 8 ਦਸੰਬਰ : ਪੰਜਾਬ ਅਤੇ ਹਰਿਆਣਾ ’ਚ ਪਰਾਲੀ ਸਾੜਨ ਦੇ ਮਾਮਲਿਆਂ ’ਚ 50 ਫੀਸਦੀ ਤੋਂ ਵੱਧ ਦੀ ਕਮੀ ਆਈ ਹੈ। ਇਹ ਜਾਣਕਾਰੀ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਤੋਂ ਪ੍ਰਾਪਤ ਆਰ. ਟੀ. ਆਈ. ਅੰਕੜਿਆਂ ਤੋਂ ਮਿਲੀ ਹੈ। ਦੋਵਾਂ ਰਾਜਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਸਿੱਧੇ ਤੌਰ ’ਤੇ ਦਿੱਲੀ ਦੀ ਹਵਾ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੀਆਂ ਹਨ, ਜੋ ਹਰ ਸਰਦੀਆਂ ’ਚ ਗੰਭੀਰ ਹਵਾ ਪ੍ਰਦੂਸ਼ਣ ਦਾ ਸਾਹਮਣਾ ਕਰਦੀ ਹੈ।
ਹਾਲਾਂਕਿ, ਹਾਲੀਆ ਕਈ ਖੋਜ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਦਿੱਲੀ ’ਚ ਪ੍ਰਦੂਸ਼ਣ ਵਧਣ ਪਿੱਛੇ ਪਰਾਲੀ ਸਾੜਨਾ ਹੁਣ ਮੁੱਖ ਕਾਰਨ ਨਹੀਂ ਰਿਹਾ ਕਿਉਂਕਿ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਤੇਜ਼ੀ ਨਾਲ ਕਮੀ ਆਈ ਹੈ। 2024 ’ਚ ਪੰਜਾਬ ਅਤੇ ਹਰਿਆਣਾ ’ਚ ਪਰਾਲੀ ਸਾੜਨ ਦੇ ਦੋਸ਼ ’ਚ ਕਿਸਾਨਾਂ ਖ਼ਿਲਾਫ਼ 6,469 ਕੇਸ ਦਰਜ ਕੀਤੇ ਗਏ ਸਨ ਅਤੇ 2025 ’ਚ ਇਹ ਗਿਣਤੀ ਤੇਜ਼ੀ ਨਾਲ ਘਟ ਕੇ 2,193 ਰਹਿ ਗਈ।
ਅੰਕੜਿਆਂ ਅਨੁਸਾਰ ਪਿਛਲੇ ਸਾਲ ਪੰਜਾਬ ’ਚ ਪਰਾਲੀ ਸਾੜਨ ਦੇ 5,802 ਮਾਮਲੇ ਅਤੇ ਹਰਿਆਣਾ ’ਚ 667 ਮਾਮਲੇ ਦਰਜ ਕੀਤੇ ਗਏ ਸਨ, ਜਦ ਕਿ ਇਸ ਸਾਲ ਇਹ ਗਿਣਤੀ ਘੱਟ ਕੇ ਪੰਜਾਬ ’ਚ 1,963 ਅਤੇ ਹਰਿਆਣਾ ’ਚ 230 ਰਹਿ ਗਈ।
Read More : ਮਾਸੂਮ ਦਲਿਤ ਭੈਣ-ਭਰਾ ਬਲੀ ਕਾਂਡ : ਮੁੱਖ ਦੋਸ਼ੀ 2 ਸਾਲਾਂ ਤੋਂ ਫਰਾਰ
