ਵੀ.ਆਈ.ਪੀ. ਲਾਈਨ ’ਚੋਂ ਬਿਨਾ ਟੋਲ ਅਦਾ ਕੀਤੇ ਲੰਘਣ ਦੀ ਕੀਤੀ ਜ਼ਿੱਦ
ਲੁਧਿਆਣਾ, 7 ਦਸੰਬਰ : ਦੇਰ ਰਾਤ 10:30 ਵਜੇ ਦੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ‘ਤੇ ਗੋਲੀ ਚੱਲੀ ਅਤੇ ਹਫੜਾ-ਦਫੜੀ ਮਚ ਗਈ । ਇਕ ਐੱਕ.ਯੂ.ਵੀ. ਕਾਰ ਵਿਚ ਸਵਾਰ ਕੁਝ ਲੋਕਾਂ ਨੇ ਵੀ. ਆਈ.ਪੀ. ਲਾਈਨ ਵਿੱਚੋਂ ਲੰਘਣ ‘ਤੇ ਜ਼ੋਰ ਦਿੱਤਾ। ਉਕਤ ਲੋਕ ਕਿਸੇ ਵਿਭਾਗ ਦੇ ਚੇਅਰਮੈਨ ਹੋਣ ਦਾ ਦਾਅਵਾ ਕਰ ਰਹੇ ਸਨ। ਜਦੋਂ ਟੋਲ ਅਫਸਰ ਨੇ ਉਨ੍ਹਾਂ ਤੋਂ ਉਨ੍ਹਾਂ ਦੇ ਆਈ.ਡੀ. ਕਾਰਡ ਮੰਗੇ ਤਾਂ ਉਹ ਗੁੱਸੇ ਵਿੱਚ ਆ ਗਏ ਅਤੇ ਟੋਲ ਕਰਮਚਾਰੀਆਂ ‘ਤੇ ਗੋਲੀਆਂ ਚਲਾ ਦਿੱਤੀਆਂ।
ਖੁਸ਼ਕਿਸਮਤੀ ਨਾਲ ਗੋਲੀਆਂ ਕਿਸੇ ਵੀ ਟੋਲ ਕਰਮਚਾਰੀ ਨੂੰ ਨਹੀਂ ਲੱਗੀਆਂ ਅਤੇ ਉਹ ਬਚ ਗਏ। ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ। ਟੋਲ ਵਰਕਰਾਂ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਲਾਡੋਵਾਲ ਪੁਲਿਸ ਸਟੇਸ਼ਨ ਨੂੰ ਦਿੱਤੀ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਟੋਲ ਵਰਕਰ ਕੁਲਜੀਤ ਸਿੰਘ ਨੇ ਦੱਸਿਆ ਕਿ ਇੱਕ ਐੱਕ.ਯੂ.ਵੀ. ਲੁਧਿਆਣਾ ਤੋਂ ਫਿਲੌਰ ਜਾ ਰਹੀ ਸੀ, ਜੋ ਵੀ.ਆਈ.ਪੀ. ਲਾਈਨ ਵਿੱਚ ਸੀ । ਕਾਰ ਵਿੱਚ ਸਵਾਰ ਲੋਕਾਂ ਨੇ ਟੋਲ ਟੈਕਸ ਅਦਾ ਕੀਤੇ ਬਿਨਾਂ ਜਾਣ ਦੀ ਜ਼ਿੱਦ ਕੀਤੀ , ਕਾਰ ਵਿੱਚ 7-8 ਲੋਕ ਸਨ। ਜਦੋਂ ਉਨ੍ਹਾਂ ਤੋਂ ਉਨ੍ਹਾਂ ਦਾ ਵੀ. ਆਈ.ਪੀ. ਕਾਰਡ ਮੰਗਿਆ ਗਿਆ ਤਾਂ ਉਨ੍ਹਾਂ ਨੇ ਕੋਈ ਵੀ ਕਾਰਡ ਦਿਖਾਉਣ ਤੋਂ ਇਨਕਾਰ ਕਰ ਦਿੱਤਾ।
ਕੁਲਜੀਤ ਸਿੰਘ ਨੇ ਕਿਹਾ ਕਿ ਮੁਲਜ਼ਮ ਇੱਕ ਵਿਭਾਗ ਦਾ ਚੇਅਰਮੈਨ ਹੋਣ ਦਾ ਦਾਅਵਾ ਕਰ ਰਿਹਾ ਸੀ। ਜਦੋਂ ਉਸਦੇ ਸਾਥੀਆਂ ਨੇ ਗੇਟ ਖੋਲ੍ਹਣ ਅਤੇ ਕਾਰ ਨੂੰ ਭਜਾ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਰੋਕ ਲਿਆ ਗਿਆ। ਗੁੱਸੇ ਵਿੱਚ ਆ ਕੇ ਹਮਲਾਵਰਾਂ ਨੇ ਉਨ੍ਹਾਂ ‘ਤੇ 4-5 ਰਾਊਂਡ ਗੋਲੀਆਂ ਚਲਾਈਆਂ। ਅਸੀਂ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਹੋ ਗਏ।
ਇਸ ਘਟਨਾ ਤੋਂ ਬਾਅਦ ਟੋਲ ਕਰਮਚਾਰੀ ਹੁਣ ਆਪਣੀ ਸੁਰੱਖਿਆ ਨੂੰ ਲੈ ਕੇ ਡਰੇ ਹੋਏ ਹਨ। ਬਿਨਾਂ ਦੇਰੀ ਕੀਤੇ, ਅਸੀਂ ਲਾਡੋਵਾਲ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਮੁਲਜ਼ਮਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ।
Read More : ਕਾਂਗਰਸੀ ਆਗੂ ਹਰਕ ਰਾਵਤ ਨੇ ਸਿੱਖਾਂ ਦਾ ਮਜ਼ਾਕ ਉਡਾਇਆ, ਮੁਆਫ਼ੀ ਮੰਗਣ : ਮਾਲਵਿੰਦਰ ਕੰਗ
