ਨਕਲੀ ਪੁਲਸ

ਮਾਮੂਲੀ ਤਕਰਾਰ ਤੋਂ ਬਾਅਦ ਕਾਰ ਚਾਲਕ ਨੇ ਟੈਕਸੀ ਡਰਾਈਵਰ ਨੂੰ ਮਾਰੀ ਗੋਲੀ

ਗੰਭੀਰ ਹਾਲਤ ‘ਚ ਅੰਮ੍ਰਿਤਸਰ ਰੈਫ਼ਰ; ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ

ਬਟਾਲਾ, 23 ਮਾਰਚ : ਬਟਾਲਾ ਦੇ ਖ਼ਜ਼ੂਰੀ ਗੇਟ ਸਥਿਤ ਐੱਸ.ਐੱਲ. ਬਾਵਾ ਕਾਲਜ ਨੇੜੇ ਦੇਰ ਰਾਤ ਇਕ ਕਾਰ ਚਾਲਕ ਵੱਲੋਂ ਟੈਕਸੀ ਡਰਾਈਵਰ ‘ਤੇ ਗੋਲੀ ਚਲਾ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਦੀ ਪਛਾਣ ਸ਼ਮਸ਼ੇਰ ਸਿੰਘ ਪੁੱਤਰ ਦਵਿੰਦਰ ਸਿੰਘ, ਵਾਸੀ ਪੁਲਿਸ ਲਾਈਨ ਰੋਡ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਸ਼ਮਸ਼ੇਰ ਸਿੰਘ ਆਪਣੀ ਟੈਕਸੀ ‘ਚ ਸਵਾਰ ਹੋ ਕੇ ਕਿਸੇ ਘਰੇਲੂ ਕੰਮ ਲਈ ਜਾ ਰਿਹਾ ਸੀ। ਜਦੋਂ ਉਹ ਡਾ. ਪਰਮਜੀਤ ਦੇ ਹਸਪਤਾਲ ਨੇੜੇ ਪਹੁੰਚਿਆ ਤਾਂ ਅੱਗੇ ਜਾ ਰਹੀ ਇੱਕ ਕਾਰ ਦੀ ਖ਼ਿੜਕੀ ਅਚਾਨਕ ਖੁੱਲ੍ਹਣ ਕਾਰਨ ਟੈਕਸੀ ਦੀ ਉਸ ਨਾਲ ਮਾਮੂਲੀ ਟੱਕਰ ਹੋ ਗਈ।

ਇਸ ਮਾਮੂਲੀ ਗੱਲ ‘ਤੇ ਕਾਰ ਚਾਲਕ ਨੇ ਗੁੱਸੇ ਵਿੱਚ ਆ ਕੇ ਆਪਣੀ ਪਿਸਤੌਲ ਨਾਲ ਸ਼ਮਸ਼ੇਰ ਸਿੰਘ ‘ਤੇ ਗੋਲੀ ਚਲਾ ਦਿੱਤੀ, ਜੋ ਉਸ ਦੇ ਮੋਢੇ ਵਿੱਚ ਲੱਗੀ। ਪਰਿਵਾਰਕ ਮੈਂਬਰਾਂ ਨੇ ਤੁਰੰਤ ਜ਼ਖ਼ਮੀ ਨੂੰ ਬਟਾਲਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐੱਸ.ਐੱਚ.ਓ. ਸੁਖਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Read More : ਨਕਲੀ ਪੁਲਸ ਬਣ ਕੇ ਠੱਗੀਆਂ ਮਾਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ

Leave a Reply

Your email address will not be published. Required fields are marked *