ਅੰਮ੍ਰਿਤਸਰ ਤੋਂ ਵਿਆਹ ਸਮਾਰੋਹ ਅਟੈਂਡ ਕਰ ਕੇ ਵਾਪਸ ਜੰਮੂ ਜਾ ਰਹੇ ਸੀ ਕਾਰ ਸਵਾਰ 4 ਲੋਕ
ਬਟਾਲਾ, 7 ਦਸੰਬਰ: ਅੱਜ ਦੇਰ ਸ਼ਾਮ ਬਟਾਲਾ ਨੇ ਕਸਬਾ ਨੌਸ਼ਹਿਰਾ ਮੱਝਾ ਸਿੰਘ ਤੋਂ ਥੋੜ੍ਹਾ ਅੱਗੇ ਨੈਸ਼ਨਲ ਹਾਈਵੇ ’ਤੇ ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਕਾਰ ਟਕਰਾਉਣ ਨਾਲ ਜੰਮੂ ਵਾਸੀ ਪਤੀ-ਪਤਨੀ ਦੀ ਮੌਤ ਹੋ ਗਈ।
ਪੁਲਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਦੇ ਇੰਚਾਰਜ ਏ. ਐੱਸ. ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਇਕ ਕਾਰ ’ਚ ਸਵਾਰ ਹੋ ਕੇ 4 ਜਣੇ ਅੰਮ੍ਰਿਤਸਰ ਤੋਂ ਵਿਆਹ ਸਮਾਰੋਹ ਅਟੈਂਡ ਕਰਨ ਤੋਂ ਬਾਅਦ ਵਾਪਸ ਜੰਮੂ ਜਾ ਰਹੇ ਸਨ। ਜਦੋਂ ਇਹ ਕਾਰ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਥਿਤ ਕਸਬਾ ਨੌਸ਼ਹਿਰਾ ਮੱਝਾ ਸਿੰਘ ਤੋਂ ਥੋੜ੍ਹਾ ਅੱਗੇ ਪਹੁੰਚੀ ਤਾਂ ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾਅ ਗਈ।
ਇਹ ਹਾਦਸਾ ਇੰਨਾ ਭਿਆਨਕ ਸੀ ਕਿ ਜਿੱਥੇ ਕਾਰ ਦੇ ਪਰਖੱਚੇ ਉੱਡ ਗਏ, ਉਥੇ ਹੀ ਇਸ ਵਿਚ ਸਵਾਰ ਜੀਵਨ ਬੱਤਾ ਪੁੱਤਰ ਜਸਵੰਤ ਰਾਏ ਅਤੇ ਇਸ ਦੀ ਪਤਨੀ ਅਰਸ਼ ਬੱਤਾ ਵਾਸੀਆਨ ਗਰੀਨ ਬੈਲਟ ਗਾਂਧੀ ਨਗਰ ਜੰਮੂ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ, ਜਦਕਿ ਇਨ੍ਹਾਂ ਨਾਲ ਕਾਰ ਵਿਚ ਸਵਾਰ ਇਨ੍ਹਾਂ ਦੇ ਰਿਸ਼ਤੇਦਾਰ ਜੋ ਕਿ ਆਪਸ ਵਿਚ ਪਤੀ-ਪਤਨੀ ਹਨ, ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
Read More : ਪੁਲਸ ਹਿਰਾਸਤ ’ਚ ਨੌਜਵਾਨ ਦੀ ਮੌਤ, ਪਰਿਵਾਰ ਨੇ ਇਨਸਾਫ਼ ਲਈ ਹਾਈਵੇ ਕੀਤਾ ਜਾਮ
