ਬੁਢਲਾਡਾ, 4 ਸਤੰਬਰ : ਦੇਰ ਰਾਤ ਬੁਢਲਾਡਾ ’ਚ ਰੰਜਿਸ਼ ਤਹਿਤ ਚਾਰ ਭੈਣਾਂ ਦੇ ਇਕਲੌਤਾ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸਦੀ ਪਛਾਣ ਸੇਵਕ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਸੇਵਕ ਸਿੰਘ ਦਾ ਪਿਛਲੇ ਕਈ ਦਿਨਾਂ ਤੋਂ ਕਿਸੇ ਦੂਸਰੇ ਗਰੁੱਪ ਨਾਲ ਵਿਵਾਦ ਚੱਲ ਰਿਹਾ ਸੀ ਅਤੇ ਬੀਤੀ ਰਾਤ ਕਿਸੇ ਨਿੱਜੀ ਹੋਟਲ ਵਿਚ ਸਮਝੌਤੇ ਲਈ ਇਕੱਠੇ ਹੋਏ ਦੋਵੇਂ ਗਰੁੱਪਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਫਿਰ ਤੋਂ ਝਗੜਾ ਹੋ ਗਿਆ ਅਤੇ ਮੌਕੇ ’ਤੇ ਸੇਵਕ ਸਿੰਘ ਦੀ ਗੋਲੀਆਂ ਮਾਰ ਹੱਤਿਆ ਕਰ ਦਿੱਤੀ ਗਈ।
ਬੁਢਲਾਡਾ ਪੁਲਿਸ ਦੇ ਡੀ. ਐੱਸ. ਪੀ. ਸਿਕੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਧਰ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
Read More : ਖਰਚਾ ਕਰਵਾ ਕੇ ਵਿਦੇਸ਼ ਗਈ ਪਤਨੀ ਨੇ ਫੇਰੀਆਂ ਅੱਖਾਂ