ਟੈਕਸ ਸਮੇਤ ਢੋਆ-ਢੁਆਈ ਦਾ ਖਰਚਾ ਪ੍ਰਤੀ ਹਜ਼ਾਰ 7000 ਰੁਪਏ ਨੂੰ ਮਿਲੇਗੀ ਇੱਟ
ਸੰਗਰੂਰ, 9 ਜੁਲਾਈ : ਜ਼ਿਲਾ ਸੰਗਰੂਰ ਵਿਚ ਸਰਕਾਰੀ ਅਤੇ ਅਰਧ ਸਰਕਾਰੀ ਵਿਕਾਸ ਦੇ ਕੰਮਾਂ ਲਈ ਇੱਟਾਂ ਦੇ ਭਾਅ (ਰੇਟ) ਨਿਰਧਾਰਤ ਕਰ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਵੱਖ-ਵੱਖ ਅਧਿਕਾਰੀਆਂ, ਜ਼ਿਲਾ ਸੰਗਰੂਰ ਭੱਠਾ ਐਸੋਸ਼ੀਏਸ਼ਨ ਦੇ ਮੈਂਬਰਾਂ, ਸਰਪੰਚਾਂ ਅਤੇ ਹੋਰ ਮੈਂਬਰਾਂ ਨਾਲ ਮੀਟਿੰਗ ਅਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਇੱਟਾਂ ਦਾ ਰੇਟ 6300 ਰੁਪਏ ਤੋਂ ਵਧਾ ਕੇ 7000 ਰੁਪਏ ਸਮੇਤ ਟੈਕਸ ਅਤੇ ਸਮੇਤ ਢੋਆ ਢੁਆਈ ਦਾ ਖਰਚਾ ਪ੍ਰਤੀ ਹਜ਼ਾਰ ਇੱਟ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਮੀਟਿੰਗ ਵਿੱਚ ਹਾਜ਼ਰ ਸਮੂਹ ਮੈਂਬਰਾਂ ਨੇ ਇਸ ਰੇਟ ਉੱਤੇ ਆਪਣੀ ਸਹਿਮਤੀ ਦਿੱਤੀ। ਡਿਪਟੀ ਕਮਿਸ਼ਨਰ ਨੇ ਭੱਠਾ ਐਸੋਸ਼ੀਏਸ਼ਨ ਨੂੰ ਹਦਾਇਤ ਕੀਤੀ ਕਿ ਸਰਕਾਰੀ/ਅਰਧ ਸਰਕਾਰੀ ਵਿਭਾਗਾਂ ਦੇ ਵਿਕਾਸ ਕੰਮਾਂ ਲਈ ਪਹਿਲੇ ਦਰਜੇ ਦੀਆਂ ਵਧੀਆ ਇੱਟਾਂ ਦੇਣਾ ਯਕੀਨੀ ਬਣਾਇਆ ਜਾਵੇ।