ਹੁਣ ਪਿੰਡ ਦੇ ਲੋਕਾਂ ’ਤੇ ਪ੍ਰਵਾਸੀਆਂ ਨੂੰ ਕੋਈ ਵੀ ਪ੍ਰਾਪਰਟੀ ਵੇਚਣ ਉਤੇ ਪਾਬੰਦੀ
ਬਰਨਾਲਾ, 18 ਸਤੰਬਰ : ਪੰਜਾਬ ਵਿਚ ਪ੍ਰਵਾਸੀਆਂ ਨੂੰ ਲੈ ਕੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਲਗਾਤਾਰ ਮਤੇ ਪਾਏ ਜਾ ਰਹੇ ਹਨ। ਇਸ ਦੌਰਾਨ ਜ਼ਿਲਾ ਬਰਨਾਲਾ ਦੇ ਪਿੰਡ ਕੱਟੂ ਦੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਪ੍ਰਵਾਸੀਆਂ ਦੇ ਪੂਰਨ ਬਾਈਕਾਟ ਨੂੰ ਲੈ ਕੇ ਮਤਾ ਪਾਸ ਕੀਤਾ ਹੈ।
ਪੰਚਾਇਤ ਅਤੇ ਪਿੰਡ ਵਾਸੀਆਂ ਨੇ ਮਿਲ ਕੇ ਪਿੰਡ ਵਿਚ ਪ੍ਰਵਾਸੀਆਂ ਦੇ ਦਾਖ਼ਲ ਹੋਣ ’ਤੇ ਪਾਬੰਦੀ ਲਗਾ ਦਿਤੀ ਹੈ। ਪਿੰਡ ਵਿਚ ਰਹਿੰਦੇ ਪ੍ਰਵਾਸੀਆਂ ਦੀ ਵੀ ਜਾਣਕਾਰੀ ਇਕੱਠੀ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਹੁਸ਼ਿਆਰਪੁਰ ਅਤੇ ਤਪਾ ਮੰਡੀ ਦੀ ਘਟਨਾ ਤੋਂ ਬਾਅਦ ਲਿਆ ਗਿਆ ਹੈ।
ਹੁਣ ਪਿੰਡ ਦੇ ਲੋਕਾਂ ’ਤੇ ਪ੍ਰਵਾਸੀਆਂ ਨੂੰ ਅਪਣੀ ਕੋਈ ਵੀ ਪ੍ਰਾਪਰਟੀ ਵੇਚਣ ਉਤੇ ਪਾਬੰਦੀ ਲਗਾ ਦਿੱਤੀ ਹੈ। ਪ੍ਰਵਾਸੀਆਂ ਦਾ ਵੋਟਰ ਅਤੇ ਆਧਾਰ ਕਾਰਡ ਬਣਾਉਣ ’ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
Read More : ਸ਼ਹਿਰੀ ਖੇਤਰਾਂ ਵਿਚ ਸਫ਼ਾਈ ਮੁਹਿੰਮ ਜ਼ੋਰਾਂ ‘ਤੇ : ਡਾ. ਰਵਜੋਤ ਸਿੰਘ