Current news

ਦਿੱਲੀ, ਬਿਹਾਰ ਤੇ ਛੱਤੀਸਗੜ੍ਹ ਦੀਆਂ ਅਦਾਲਤਾਂ ’ਚ ਬੰਬ ਦੀ ਧਮਕੀ

ਨਵੀਂ ਦਿੱਲੀ, 28 ਜਨਵਰੀ : ਬਿਹਾਰ ਦੇ ਮੁਜ਼ੱਫਰਪੁਰ ਅਤੇ ਸਮਸਤੀਪੁਰ ਜ਼ਿਲਿਆਂ ਦੀਆਂ 2 ਅਦਾਲਤਾਂ ਨੂੰ ਬੁੱਧਵਾਰ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਕੰਪਲੈਕਸਾਂ ਨੂੰ ਖਾਲੀ ਕਰਵਾ ਕੇ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ।

ਉਧਰ, ਦਿੱਲੀ ਸਥਿਤ ਦਵਾਰਕਾ ਅਦਾਲਤ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ ਮਿਲਣ ਦੇ ਬਾਅਦ ਉੱਥੇ ਹਫੜਾ-ਦਫੜੀ ਮਚ ਗਈ। ਪੁਲਸ ਨੇ ਦੱਸਿਆ ਕਿ ਬਾਅਦ ’ਚ ਇਹ ਧਮਕੀ ਫ਼ਰਜ਼ੀ ਸਾਬਤ ਹੋਈ। ਉਥੇ ਹੀ ਛੱਤੀਸਗੜ੍ਹ ਦੀਆਂ 3 ਜ਼ਿਲਾ ਅਦਾਲਤਾਂ ਨੂੰ ਗੁਮਨਾਮ ਈ-ਮੇਲ ਰਾਹੀਂ ਬੁੱਧਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਦੇ ਬਾਅਦ ਪੁਲਸ ਨੇ ਕੰਪਲੈਕਸ ਨੂੰ ਖਾਲੀ ਕਰਵਾਇਆ ਅਤੇ ਤਲਾਸ਼ੀ ਮੁਹਿੰਮ ਚਲਾਈ।

ਧਮਕੀ ਵਾਲੀਆਂ ਈ-ਮੇਲਾਂ ਰਾਜਨਾਂਦਗਾਓਂ, ਅੰਬਿਕਾਪੁਰ (ਸਰਗੁਜਾ ਜ਼ਿਲੇ ਦਾ ਮੁੱਖ ਦਫ਼ਤਰ) ਅਤੇ ਜਗਦਲਪੁਰ (ਬਸਤਰ ਜ਼ਿਲੇ ਦਾ ਮੁੱਖ ਦਫ਼ਤਰ) ਦੀਆਂ ਜ਼ਿਲਾ ਅਦਾਲਤਾਂ ਦੀਆਂ ਅਧਿਕਾਰਤ ਈ-ਮੇਲ ਆਈ. ਡੀਜ਼. ’ਤੇ ਭੇਜੀਆਂ ਗਈਆਂ।

Read More : ਜਹਾਜ਼ ਕਰੈਸ਼ ; ਡਿਪਟੀ ਸੀ.ਐੱਮ. ਅਜੀਤ ਪਵਾਰ ਦੀ ਮੌਤ

Leave a Reply

Your email address will not be published. Required fields are marked *