ਨਵੀਂ ਦਿੱਲੀ, 6 ਦਸੰਬਰ : ਰਾਸ਼ਟਰੀ ਰਾਜਧਾਨੀ ’ਚ 2 ਥਾਵਾਂ- ਇੰਡੀਅਨ ਵੂਮੈਨ ਪ੍ਰੈੱਸ ਕੋਰ (ਆਈ. ਡਬਲਿਊ. ਪੀ. ਸੀ.) ਅਤੇ ਸ਼ੰਕਰ ਮਾਰਕੀਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਸ਼ਨੀਵਾਰ ਦੁਪਹਿਰ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਗਈ। ਹਾਲਾਂਕਿ, ਬਾਅਦ ’ਚ ਇਹ ਅਫਵਾਹ ਸਾਬਤ ਹੋਈ।
ਇਕ ਅਧਿਕਾਰੀ ਨੇ ਦੱਸਿਆ ਕਿ ਆਈ. ਡਬਲਿਊ. ਪੀ. ਸੀ. ਨੂੰ ਇਕ ਈ-ਮੇਲ ਰਾਹੀਂ ਵਿੰਡਸਰ ਪਲੇਸ ਸਥਿਤ ਉਸ ਦੇ ਕੰਪਲੈਕਸ ’ਚ ਧਮਾਕਾ ਕਰਨ ਦੀ ਧਮਕੀ ਮਿਲਣ ਤੋਂ ਬਾਅਦ ਇਹ ਸੂਚਨਾ ਦੁਪਹਿਰ ਲੱਗਭਗ 1.30 ਵਜੇ ਪੁਲਸ ਨੂੰ ਦਿੱਤੀ ਗਈ।
ਇਕ ਹੋਰ ਮੈਸੇਜ ’ਚ ਕਨਾਟ ਪਲੇਸ ਖੇਤਰ ਦੇ ਸ਼ੰਕਰ ਮਾਰਕੀਟ ਖੇਤਰ ’ਚ ਵੀ ਇਸੇ ਤਰ੍ਹਾਂ ਦੀ ਧਮਕੀ ਦਿੱਤੀ ਗਈ। ਬੰਬ ਨਾਕਾਰਾ ਕਰਨ ਵਾਲੇ ਦਸਤੇ, ਖੋਜੀ ਕੁੱਤਿਆਂ ਦਾ ਦਸਤੇ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਪੁਲਸ ਦੀਆਂ ਕਈ ਟੀਮਾਂ ਦੋਵਾਂ ਥਾਵਾਂ ’ਤੇ ਪਹੁੰਚੀਆਂ ਅਤੇ ਡੂੰਘਾਈ ਨਾਲ ਜਾਂਚ ਕੀਤੀ। ਇਕ ਉੱਚ ਅਧਿਕਾਰੀ ਨੇ ਕਿਹਾ, “ਦੋਵਾਂ ਥਾਵਾਂ ’ਤੇ ਕੁਝ ਵੀ ਸ਼ੱਕੀ ਨਹੀਂ ਮਿਲਿਆ।”
Read More : ਕਾਂਗਰਸੀ ਆਗੂ ਹਰਕ ਰਾਵਤ ਨੇ ਸਿੱਖਾਂ ਦਾ ਮਜ਼ਾਕ ਉਡਾਇਆ, ਮੁਆਫ਼ੀ ਮੰਗਣ : ਮਾਲਵਿੰਦਰ ਕੰਗ
