ਮੋਦੀ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਅਨੇਕਾਂ ਸਕੀਮਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ
ਬਠਿੰਡਾ, 24 ਜੁਲਾਈ :ਪੰਜਾਬ ਪ੍ਰਦੇਸ਼ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਬਠਿੰਡਾ ਵਿਖੇ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ ਭਾਰਤੀ ਜਨਤਾ ਪਾਰਟੀ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ 117 ਸੀਟਾਂ ’ਤੇ ਆਪਣਾ ਉਮੀਦਵਾਰ ਖੜ੍ਹਾ ਕਰੇਗੀ। ਉਨ੍ਹਾਂ ਸਾਫ ਕੀਤਾ ਕਿ ਭਾਜਪਾ ਹੁਣ ਪੰਜਾਬ ’ਚ ਆਪਣਾ ਝੰਡਾ ਲਹਿਰਾਉਣ ਲਈ ਤਿਆਰ ਹੈ ਅਤੇ ਨਿਰੋਲ ਭਾਜਪਾ ਸਰਕਾਰ ਦੀ ਸਥਾਪਨਾ ਕਰਨਾ ਚਾਹੁੰਦੀ ਹੈ। ਲੋਕ ਸਭਾ ਚੋਣਾਂ ਦੌਰਾਨ ਪੰਜਾਬ ’ਚ ਭਾਜਪਾ ਵੱਲੋਂ ਸਾਰੀਆਂ 13 ਸੀਟਾਂ ਤੇ ਚੋਣਾਂ ਲੜੀਆਂ ਗਈਆਂ ਸਨ ਇਸੇ ਤਰ੍ਹਾਂ ਹੁਣ ਵਿਧਾਨ ਸਭਾ ਲਈ ਸਾਰੀਆਂ ਸੀਟਾਂ ’ਤੇ ਭਾਜਪਾ ਚੋਣਾ ਲੜਨ ਦੀ ਤਿਆਰੀ ’ਚ ਹੈ।
ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਅਨੇਕਾਂ ਸਕੀਮਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੀਆਂ ਸਕੀਮਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਹਰ ਵਰਗ ਨੂੰ ਲਾਭ ਪਹੁੰਚਾਇਆ।
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਹਰ ਵਰਗ ਨੂੰ ਦਿੱਤੀਆਂ ਜਾ ਰਹੀਆਂ ਸਕੀਮਾਂ ਦਾ ਵੇਰਵਾ ਦੱਸਦੇ ਹੋਏ ਉਨ੍ਹਾਂ ਕਿਹਾ ਜਿਸ ਦਾ ਲਾਭ ਦੇਸ਼ ਦੀ ਜਨਤਾ ਉਠਾ ਰਹੀ ਹੈ। ਉਜਵਲਾ ਯੋਜਨਾ ਰਾਹੀਂ ਲੱਖਾਂ ਗਰੀਬ ਪਰਿਵਾਰਾਂ ਨੂੰ ਮੁਫਤ ਗੈਸ ਸਿਲੰਡਰ ਮਿਲੇ। ਆਯੁਸ਼ਮਾਨ ਭਾਰਤ ਯੋਜਨਾ ਰਾਹੀਂ 5 ਲੱਖ ਰੁਪਏ ਤਕ ਦਾ ਨਿਸ਼ੁਲਕ ਇਲਾਜ ਉਪਲਬਧ ਕਰਵਾਇਆ ਗਿਆ। ਸਵਨਿਧੀ ਯੋਜਨਾ ਰਾਹੀਂ ਰੇਹੜੀ-ਫੜੀ ਵਾਲਿਆਂ ਨੂੰ ਰੋਜ਼ਗਾਰ ਲਈ ਸਿੱਧੀ ਮਦਦ ਦਿੱਤੀ ਗਈ।
ਪ੍ਰਧਾਨ ਮੰਤਰੀ ਆਵਾਸ ਯੋਜਨਾ ਰਾਹੀਂ ਘਰ-ਘਰ ਨੂੰ ਛੱਤ ਮਿਲੀ। ਜਲ ਜੀਵਨ ਮਿਸ਼ਨ ਤਹਿਤ ਪਿੰਡਾਂ ਵਿਚ ਨਲ ਰਾਹੀਂ ਪੀਣ ਯੋਗ ਪਾਣੀ ਪੁੰਚਾਇਆ ਜਾ ਰਿਹਾ ਹੈ। ਮੁਦਰਾ ਯੋਜਨਾ ਰਾਹੀਂ ਨੌਜਵਾਨਾਂ ਨੂੰ ਰੋਜ਼ਗਾਰ ਦੀ ਸ਼ੁਰੂਆਤ ਲਈ ਬਿਨਾਂ ਜਮੀਨ ਕਰਜ਼ਾ ਦਿੱਤਾ ਗਿਆ। ਕਿਸਾਨ ਸਨਮਾਨ ਨਿਧੀ ਰਾਹੀਂ ਕਿਸਾਨਾਂ ਨੂੰ ਸਿੱਧਾ ਵਿੱਤੀ ਲਾਭ ਮਿਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਨੇ ਜੋ ਕਿਹਾ, ਉਹ ਕੀਤਾ।
ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ ਦਲ ਨਾਲ ਗਠਜੋੜ ਬਾਰੇ ਫੈਸਲਾ ਕੇਂਦਰ ਭਾਜਪਾ ਲਵੇਗੀ, ਹਾਲਾਂਕਿ ਪੰਜਾਬ ਭਾਜਪਾ ਗਠਜੋੜ ਦੇ ਹੱਕ ’ਚ ਨਹੀਂ ਹੈ। ਭਾਜਪਾ ਹੁਣ ਨਿਰੋਲ ਤੌਰ ’ਤੇ ਆਪਣੀ ਸਰਕਾਰ ਬਣਾਉਣ ਦੀ ਤਿਆਰੀ ਕਰ ਰਹੀ ਹੈ।
ਇਸ ਮੌਕੇ ਉਨ੍ਹਾਂ ਨਾਲ ਜ਼ਿਲਾ ਪ੍ਰਧਾਨ ਸਰੂਪ ਚੰਦ ਸਿੰਘਲਾ, ਜਨਰਲ ਸਕੱਤਰ ਦਿਆਲ ਸਿੰਘ ਸੋਢੀ, ਗੁਰਪ੍ਰੀਤ ਸਿੰਘ ਮਲੂਕਾ, ਮੀਡੀਆ ਇੰਚਾਰਜ ਸੁਨੀਲ ਸਿੰਘਲਾ ਅਤੇ ਹੋਰ ਭਾਜਪਾ ਆਗੂ ਹਾਜ਼ਰ ਸਨ।
Read More : 5 ਅਗਸਤ ਨੂੰ ਹੋਵੇਗਾ ਐੱਸ. ਜੀ. ਪੀ. ਸੀ. ਦਾ ਵਿਸ਼ੇਸ਼ ਜਰਨਲ ਇਜਲਾਸ