ਮੁੰਬਈ, 27 ਅਕਤੂਬਰ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਜਪਾ ਨੂੰ ਮਹਾਰਾਸ਼ਟਰ ’ਚ ‘ਫਹੁੜੀਆਂ’ ਦੀ ਲੋੜ ਨਹੀਂ ਤੇ ਉਹ ਆਪਣੀ ਤਾਕਤ ’ਤੇ ਹੀ ਚੱਲੇਗੀ।
ਦੱਖਣੀ ਮੁੰਬਈ ’ਚ ਚਰਚਗੇਟ ਸਟੇਸ਼ਨ ਨੇੜੇ ਭਾਜਪਾ ਦੀ ਮਹਾਰਾਸ਼ਟਰ ਇਕਾਈ ਦੇ ਦਫ਼ਤਰ ਦੀ ਨਵੀਂ ਬਣਨ ਵਾਲੀ ਇਮਾਰਤ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸਥਾਨਕ ਅਦਾਰਿਆਂ ਦੀਆਂ ਆਉਣ ਵਾਲੀਆਂ ਚੋਣਾਂ ’ਚ ਵਿਰੋਧੀ ਧਿਰ ਦਾ ਸਫਾਇਆ ਯਕੀਨੀ ਬਣਾਉਣ।
ਉਨ੍ਹਾਂ ਕਿਹੀ ਕਿ ਅਸੀਂ ਸਾਬਤ ਕਰ ਦਿੱਤਾ ਹੈ ਕਿ ਇਸ ਦੇਸ਼ ’ਚ ਭਾਈ-ਭਤੀਜਾਵਾਦ ਦੀ ਸਿਅਾਸਤ ਹੁਣ ਨਹੀਂ ਚੱਲੇਗੀ। ਸਿਰਫ਼ ਕੰਮ ਦੀ ਸਿਅਾਸਤ ਹੀ ਦੇਸ਼ ਨੂੰ ਅੱਗੇ ਲਿਜਾਏਗੀ। ਮੋਦੀ ਜੀ ਇਸ ਦੀ ਸਭ ਤੋਂ ਵਧੀਆ ਉਦਾਹਰਣ ਹਨ। ਚਾਹ ਵੇਚਣ ਵਾਲੇ ਇਕ ਸਾਧਾਰਨ ਪਰਿਵਾਰ ’ਚ ਪੈਦਾ ਹੋਇਆ ਇਕ ਬੱਚਾ ਆਪਣੇ ਸਮਰਪਣ, ਕੁਰਬਾਨੀ ਤੇ ਸਖ਼ਤ ਮਿਹਨਤ ਨਾਲ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ।
ਊਧਵ ਠਾਕਰੇ ਦੀ ਅਗਵਾਈ ਵਾਲੀ ਅਣਵੰਡੀ ਸ਼ਿਵ ਸੈਨਾ ਦਾ ਹਵਾਲਾ ਦਿੰਦੇ ਹੋਏ ਸ਼ਾਹ ਨੇ ਕਿਹਾ ਕਿ 2014 ’ਚ ਭਾਜਪਾ ਨੇ ਇਕ ਸਨਮਾਨਜਨਕ ਸੀਟ ਵੰਡ ਦੀ ਮੰਗ ਕੀਤੀ ਸੀ ਪਰ ਗੱਠਜੋੜ ਟੁੱਟ ਗਿਆ।
Read More : ਜਗਮਨ ਸਮਰਾ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
