ਅਬੂਧਾਬੀ ਤੋਂ ਬੀ.ਕੇ.ਆਈ. ਦੇ ਅੱਤਵਾਦੀ ਪਰਮਿੰਦਰ ਪਿੰਦੀ ਗ੍ਰਿਫਤਾਰ, ਲਿਆਦਾ ਭਾਰਤ
ਬਟਾਲਾ, 27 ਸਤੰਬਰ : ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਕੇਂਦਰੀ ਏਜੰਸੀਆਂ ਦੇ ਨਜ਼ਦੀਕੀ ਤਾਲਮੇਲ ਅਤੇ ਸਹਾਇਤਾ ਨਾਲ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਅੱਤਵਾਦੀ ਪਰਮਿੰਦਰ ਸਿੰਘ ਉਰਫ ਪਿੰਦੀ ਨੂੰ ਅਬੂਧਾਬੀ ਤੋਂ ਭਾਰਤ ਲਿਆਂਦਾ ਗਿਆ ਹੈ।
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਪਰਮਿੰਦਰ ਸਿੰਘ ਪਿੰਦੀ ਗਰਮਖਿਆਲੀ ਪੱਖੀ ਅੱਤਵਾਦੀਆਂ ਹਰਵਿੰਦਰ ਸਿੰਘ ਉਰਫ਼ ਰਿੰਦਾ ਅਤੇ ਹੈਪੀ ਪਾਸੀਅਨ ਗਿਰੋਹ ਨਾਲ ਜੁੜਿਆ ਹੋਇਆ ਇਕ ਅੱਤਵਾਦੀ ਹੈ। ਪਿੰਦੀ ਜਬਰਨ ਵਸੂਲੀ ਸਮੇਤ ਕਈ ਅਪਰਾਧਿਕ ਮਾਮਲਿਆਂ ਵਿਚ ਪੰਜਾਬ ਪੁਲਿਸ ਨੂੰ ਲੋੜੀਂਦਾ ਸੀ ਅਤੇ ਬਟਾਲਾ-ਗੁਰਦਾਸਪੁਰ ਖੇਤਰ ਵਿੱਚ ਪੈਟਰੋਲ ਬੰਬ ਹਮਲੇ, ਹਿੰਸਕ ਹਮਲੇ ਅਤੇ ਜਬਰੀ ਵਸੂਲੀ ਸਮੇਤ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਹੈ।
ਐੱਸਐਸਪੀ ਬਟਾਲਾ ਨੇ ਦੱਸਿਆ ਕਿ ਪਰਮਿੰਦਰ ਸਿੰਘ ਪਿੰਦੀ ਖਿਲਾਫ 4ਮਹੀਨੇ ਪਹਿਲਾਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਅੰਤਰਰਾਸ਼ਟਰੀ ਜਾਂਚ ਏਜੰਸੀਆਂ ਅਤੇ ਯੂਏਈ ਸਰਕਾਰ ਦੇ ਤਾਲਮੇਲ ਨਾਲ ਬਟਾਲਾ ਪੁਲਿਸ ਦੇ ਉੱਚ ਅਧਿਕਾਰੀ ਦੀ ਅਗਵਾਈ ਵਿੱਚ 4 ਮੈਂਬਰੀ ਟੀਮ ਅਬੂ ਧਾਬੀ ਤੋਂ ਗ੍ਰਿਫਤਾਰ ਕਰਕੇ ਲਿਆਂਦਾ ਹੈ । ਪਿੰਦੀ ਦੀ ਗ੍ਰਿਫਤਾਰੀ ਨਾਲ ਹੋਰ ਅਹਿਮ ਕਲਾਸ ਹੋਣ ਦੀ ਸੰਭਾਵਨਾ ਹੈ।
ਐਸਐਸਪੀ ਮੀਰ ਨੇ ਦੱਸਿਆ ਕਿ ਪਰਮਿੰਦਰ ਸਿੰਘ ਪਿੰਦੀ ਪਹਿਲਾਂ ਪੰਜਾਬ ਪੁਲਿਸ ਚ ਨੌਕਰੀ ਕਰਦਾ ਸੀ ਅਤੇ ਫਿਰ ਸਮਾਜ ਵਿਰੋਧੀ ਕਾਰਵਾਈਆਂ ਚ ਭਾਗ ਲੈਣ ਲੈਗ ਪਿਆ ਜਿਸ ਕਾਰਨ ਉਸ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ ਪਿੰਦੀ ਦੀ ਪਤਨੀ ਵੀ ਪੰਜਾਬ ਪੁਲਿਸ ਚ ਨੌਕਰੀ ਕਰਦੀ ਹੈ।
Read More : ਕੇਂਦਰੀ ਜੇਲ ‘ਚ ਦੋ ਗੁੱਟਾਂ ‘ਚ ਲੜਾਈ, 4 ਕੈਦੀ ਜ਼ਖਮੀ