Gold and silver

ਚਾਂਦੀ ’ਚ 10,000 ਰੁਪਏ ਦਾ ਵੱਡਾ ਉਛਾਲ, ਸੋਨਾ ਵੀ 900 ਰੁਪਏ ਹੋਇਆ ਮਜ਼ਬੂਤ

ਡਾਲਰ ਦੀ ਕਮਜ਼ੋਰੀ ਤੇ ਗਲੋਬਲ ਰੁਝਾਨਾਂ ਕਾਰਨ ਕੀਮਤੀ ਧਾਤਾਂ ਦੀ ਮੰਗ ਵਧੀ

ਨਵੀਂ ਦਿੱਲੀ, 10 ਮਾਰਚ : ਰਾਸ਼ਟਰੀ ਰਾਜਧਾਨੀ ਦੇ ਸਰਾਫ਼ਾ ਬਾਜ਼ਾਰ ’ਚ ਮੰਗਲਵਾਰ ਨੂੰ ਚਾਂਦੀ ਦੀਆਂ ਕੀਮਤਾਂ ’ਚ 10,000 ਰੁਪਏ ਦਾ ਭਾਰੀ ਉਛਾਲ ਦੇਖਣ ਨੂੰ ਮਿਲਿਆ, ਜਿਸ ਨਾਲ ਇਹ 2.82 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੀ ਨਵੀਂ ਉਚਾਈ ’ਤੇ ਪਹੁੰਚ ਗਈ। ਇਸੇ ਤਰ੍ਹਾਂ ਸੋਨੇ ਦੀ ਕੀਮਤ ’ਚ ਵੀ 900 ਰੁਪਏ ਦਾ ਵਾਧਾ ਦਰਜ ਕੀਤਾ ਗਿਆ। ਬਾਜ਼ਾਰ ਮਾਹਿਰਾਂ ਅਨੁਸਾਰ ਇਹ ਤੇਜ਼ੀ ਮਜ਼ਬੂਤ ਗਲੋਬਲ ਰੁਝਾਨਾਂ ਅਤੇ ਡਾਲਰ ਦੀ ਕਮਜ਼ੋਰੀ ਕਾਰਨ ਹੋਈ ਹੈ, ਜਿਸ ਨੇ ਨਿਵੇਸ਼ਕਾਂ ਦਾ ਰੁਝਾਨ ਇਸ ‘ਸੁਰੱਖਿਅਤ ਨਿਵੇਸ਼’ ਵੱਲ ਵਧਾ ਦਿੱਤਾ ਹੈ।

ਅਖਿਲ ਭਾਰਤੀ ਸਰਾਫ਼ਾ ਸੰਘ ਅਨੁਸਾਰ, ਲਗਾਤਾਰ ਤਿੰਨ ਦਿਨਾਂ ਦੀ ਗਿਰਾਵਟ ਤੋਂ ਬਾਅਦ ਚਾਂਦੀ ਦੀ ਕੀਮਤ ’ਚ 4.09 ਫੀਸਦੀ ਦਾ ਜ਼ਬਰਦਸਤ ਉਛਾਲ ਆਇਆ ਹੈ। ਸੋਨੇ ਦੀਆਂ ਕੀਮਤਾਂ ਵੀ ਤੇਜ਼ੀ ਫੜਦਿਆਂ 1,65,600 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਈਆਂ ਹਨ।

ਅੰਤਰਰਾਸ਼ਟਰੀ ਬਾਜ਼ਾਰਾਂ ’ਚ ਵੀ ਕੀਮਤੀ ਧਾਤਾਂ ਦੀ ਚਮਕ ਵਧੀ ਹੈ। ਹਾਜ਼ਰ ਚਾਂਦੀ ਦੀ ਕੀਮਤ ’ਚ 1.38 ਡਾਲਰ (1.6 ਫੀਸਦੀ) ਦਾ ਵਾਧਾ ਹੋਇਆ, ਜਿਸ ਨਾਲ ਇਹ 88.33 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਈ। ਉੱਥੇ ਹੀ, ਸੋਨਾ ਲਗਭਗ 1 ਫੀਸਦੀ ਦੀ ਤੇਜ਼ੀ ਨਾਲ 5,172.86 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਿਹਾ ਸੀ। ਵਿਸ਼ਵ ਪੱਧਰੀ ਉਥਲ-ਪੁਥਲ ਅਤੇ ਕਰੰਸੀ ਬਾਜ਼ਾਰ ’ਚ ਬਦਲਾਅ ਕਾਰਨ ਆਉਣ ਵਾਲੇ ਦਿਨਾਂ ’ਚ ਵੀ ਕੀਮਤਾਂ ’ਚ ਉਤਾਰ-ਚੜ੍ਹਾਅ ਜਾਰੀ ਰਹਿਣ ਦੀ ਸੰਭਾਵਨਾ ਹੈ।

Read More : ਟੀ-20 ਵਿਸ਼ਵ ਕੱਪ ਜਿੱਤਣ ’ਤੇ ਭਾਰਤੀ ਟੀਮ ਲਈ 131 ਕਰੋੜ ਦੇ ਇਨਾਮ ਦਾ ਐਲਾਨ

Leave a Reply

Your email address will not be published. Required fields are marked *