CM Mann's Big Action

ਪਨਸਪ ਫ਼ਰਜ਼ੀਵਾੜੇ ’ਚ ਮੁੱਖ ਮੰਤਰੀ ਮਾਨ ਦੀ ਵੱਡੀ ਕਾਰਵਾਈ

ਬਠਿੰਡਾ ਅਤੇ ਮਾਨਸਾ ਦੇ 5 ਅਧਿਕਾਰੀ ਮੁਅੱਤਲ

ਬਠਿੰਡਾ, 28 ਸਤੰਬਰ : ਪਨਸਪ ’ਚ ਹੋਏ ਫ਼ਰਜ਼ੀਵਾੜੇ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡੀ ਕਾਰਵਾਈ ਕੀਤੀ ਹੈ। ਪੰਜਾਬ ਸਰਕਾਰ ਨੇ ਆਪਣੀ ਸਖ਼ਤ ਭ੍ਰਿਸ਼ਟਾਚਾਰ ਵਿਰੋਧੀ ਨੀਤੀ ਦੇ ਹਿੱਸੇ ਵਜੋਂ ਬਠਿੰਡਾ ਅਤੇ ਮਾਨਸਾ ਵਿਚ ਤਾਇਨਾਤ ਪਨਸਪ ਦੇ ਪੰਜ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਕਾਰਵਾਈ ਲਈ ਲਿਖਤੀ ਹੁਕਮ ਵੀ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਪਨਸਪ ਵਿਚ ਗੋਦਾਮਾਂ ਦੇ ਕਿਰਾਏ ਦੇ ਬਿਲਾਂ ’ਚ ਕਰੋੜਾਂ ਦੀ ਹੇਰਾਫੇਰੀ ਕੀਤੀ ਗਈ ਸੀ।

ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲਾ ਮਾਨਸਾ ਵਿਚ ਸੀਨੀਅਰ ਸਹਾਇਕ ਲੇਖਾਕਾਰ ਸੰਦੀਪ ਗਰਗ ਅਤੇ ਅਧਿਕਾਰੀਆਂ ਨੇ ਬਠਿੰਡਾ ਵਿਚ ਗੋਦਾਮ ਦੇ ਕਿਰਾਏ ਵਿਚ ਹੇਰਾਫੇਰੀ ਕਰ ਕੇ ਕਰੋੜਾਂ ਰੁਪਏ ਦਾ ਗਬਨ ਕੀਤਾ ਸੀ। ਸਥਿਤੀ ਅਜਿਹੀ ਸੀ ਕਿ ਗੋਦਾਮ ਦੀਆਂ ਅਦਾਇਗੀਆਂ ਸਾਲ ਵਿਚ ਤਿੰਨ ਵਾਰ ਦਿਖਾਈਆਂ ਗਈਆਂ। ਅਸਲ ਭੁਗਤਾਨ ਲਾਭਪਾਤਰੀਆਂ ਨੂੰ ਗਏ, ਜਦਕਿ ਦੂਜੀ ਵਾਰ ਉਨ੍ਹਾਂ ਦੇ ਖਾਤਿਆਂ ਵਿਚ ਜਮ੍ਹਾਂ ਕਰਵਾਈ ਗਈ। ਬਿੱਲ ਵੀ ਤਿੰਨ ਵਾਰ ਤਿਆਰ ਕਰ ਕੇ ਦਫ਼ਤਰ ਵਿਚ ਜਮ੍ਹਾਂ ਕਰਵਾਏ ਗਏ।

ਦੱਸਿਆ ਜਾ ਰਿਹਾ ਹੈ ਕਿ ਸੀਨੀਅਰ ਸਹਾਇਕ ਲੇਖਾਕਾਰ ਅਤੇ ਮਾਨਸਾ ਵਿਚ ਮੌਜੂਦਾ ਸਮੇਂ ਸੇਵਾ ਨਿਭਾ ਰਹੇ ਇੰਸਪੈਕਟਰਾਂ ਨੇ ਇਕੱਲੇ ਬਠਿੰਡਾ ਵਿਚ ਲਗਭਗ ਤਿੰਨ ਕਰੋੜ ਰੁਪਏ ਦਾ ਗਬਨ ਕੀਤਾ ਹੈ। ਬਾਕੀ ਰਕਮ ਦਾ ਖ਼ੁਲਾਸਾ ਹੋਰ ਜਾਂਚ ਤੋਂ ਬਾਅਦ ਹੀ ਹੋਵੇਗਾ।

ਇਸ ਤੋਂ ਇਲਾਵਾ ਮਾਨਸਾ ਵਿਚ ਕੁੱਝ ਸ਼ੈਲਰ ਮਾਲਕ ਆਰਓ ਵਿਚ ਕਥਿਤ ਬੇਨਿਯਮੀਆਂ ਤੋਂ ਇੰਨੇ ਜ਼ਿਆਦਾ ਗਬਨ ਕਰ ਚੁੱਕੇ ਹਨ ਕਿ ਉਹ ਹੁਣ ਸੀਜ਼ਨ ਦੌਰਾਨ ਬਲੈਕਲਿਸਟ ਹੋਣ ਤੋਂ ਬਚਣ ਲਈ ਜ਼ਬਰਦਸਤੀ ਪੈਸੇ ਜਮ੍ਹਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਰਕਾਰ ਨੇ ਇਸ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਹੈ, ਇਸ ਤਹਿਤ ਬਠਿੰਡਾ ਤੇ ਮਾਨਸਾ ਦੇ ਪੰਜ ਮੁਲਜ਼ਮ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਨੌਕਰੀਆਂ ਤੋਂ ਮੁਅੱਤਲ ਕਰ ਦਿਤਾ ਹੈ।

Read More : ਏ.ਐੱਸ.ਆਈ. ਨੂੰ 4 ਸਾਲ ਦੀ ਕੈਦ ਅਤੇ 50,000 ਰੁਪਏ ਦਾ ਜੁਰਮਾਨਾ

Leave a Reply

Your email address will not be published. Required fields are marked *