ਪੁਲਿਸ ਨੇ ਚਲਾਨ ਦੀਆਂ ਕਾਪੀਆਂ ਸੌਂਪੀਆਂ
ਬਠਿੰਡਾ, 27 ਸਤੰਬਰ : ਜ਼ਿਲਾ ਲੁਧਿਆਣਾ ਦੇ ਲਕਸ਼ਮਣ ਨਗਰ ਨਿਵਾਸੀ ਕਮਲ ਕੌਰ ਭਾਬੀ ਉਰਫ਼ ਕੰਚਨ ਕੁਮਾਰੀ ਦੇ ਕਤਲ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਮੁਲਜ਼ਮ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਬੀਤੇ ਦਿਨੀਂ ਕੈਂਟ ਪੁਲਿਸ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬਠਿੰਡਾ ਅਦਾਲਤ ਵਿੱਚ ਪੇਸ਼ ਕੀਤਾ।
ਪੇਸ਼ੀ ਦੌਰਾਨ ਅਦਾਲਤ ਵਿਚ ਪੁਲਿਸ ਨੇ ਉਨ੍ਹਾਂ ਨੂੰ ਚਲਾਨ ਦੀਆਂ ਕਾਪੀਆਂ ਸੌਂਪੀਆਂ। ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ 6 ਸਤੰਬਰ ਨੂੰ ਪਹਿਲਾਂ ਹੀ ਚਲਾਨ ਦਾਇਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਜਸਪ੍ਰੀਤ ਸਿੰਘ ਵਾਸੀ ਪਿੰਡ ਮਹਿਰੋਂ ਜ਼ਿਲ੍ਹਾ ਮੋਗਾ ਅਤੇ ਨਿਮਰਤਜੀਤ ਸਿੰਘ ਵਾਸੀ ਹਰੀਕੇ ਪੱਤਣ ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪੁਲਿਸ ਜਾਂਚ ਲਈ ਅਜੇ ਵੀ ਤਿੰਨ ਹੋਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਦੀ ਲੋੜ ਹੈ।
ਅੰਮ੍ਰਿਤਪਾਲ ਪਾਲ ਮਹਿਰੋ, ਰਣਜੀਤ ਸਿੰਘ ਅਤੇ ਇੱਕ ਅਣਪਛਾਤਾ ਵਿਅਕਤੀ ਫਰਾਰ ਚੱਲ ਰਿਹਾ ਹੈ। ਉਨ੍ਹਾਂ ਦੀ ਭਾਲ ਲਈ ਪੁਲਿਸ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਇਸ ਵਾਰਦਾਤ ਦਾ ਮੁੱਖ ਸਰਗਨਾ ਅੰਮ੍ਰਿਤਪਾਲ ਸਿੰਘ ਮਹਿਰੋ ਵਿਦੇਸ਼ ਭੱਜ ਗਿਆ ਹੈ।
Read More : ਭਾਰਤੀ ਹਵਾਈ ਸੈਨਾ ਨੇ ਲੜਾਕੂ ਜਹਾਜ਼ ਮਿਗ-21 ਨੂੰ ਦਿੱਤੀ ਵਿਦਾਇਗੀ