ਚੰਡੀਗੜ੍ਹ, 3 ਦਸੰਬਰ : ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ) ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ 17.62 ਲੱਖ ਰੁਪਏ ਦਾ ਰਿਕਵਰੀ ਨੋਟਿਸ ਜਾਰੀ ਕੀਤਾ ਹੈ।
ਬਿੱਟੂ ‘ਤੇ ਦੋਸ਼ ਲੱਗਿਆ ਹੈ ਕਿ ਨੰਗਲ ਟਾਊਨਸ਼ਿਪ ਕਾਲੋਨੀ ‘ਚ ਉਨ੍ਹਾਂ ਦੇ ਨਾਂ ਉੱਪਰ ਅਲਾਟ ਹੋਏ ਬੀ.ਬੀ.ਐੱਮ.ਬੀ, ਦੇ 2 ਮਕਾਨਾਂ ਨੂੰ ਅਜੇ ਤੱਕ ਬਿਨਾਂ ਜਾਇਜ਼ ਇਜਾਜ਼ਤ ਦੇ ਕਬਜ਼ੇ ‘ਚ ਰੱਖਿਆ ਹੋਇਆ ਹੈ।
ਬਿੱਟੂ ਨੂੰ ਇਹ ਮਕਾਨ ਉਨ੍ਹਾਂ ਦੇ ਕਾਂਗਰਸ ਪਾਰਟੀ ਤੋਂ ਸੰਸਦ ਮੈਂਬਰ ਰਹਿੰਦੇ ਸਮੇਂ ਅਲਾਟ ਹੋਏ ਸਨ। ਖ਼ਾਸ ਗੱਲ ਇਹ ਹੈ ਕਿ ਇਸ ‘ਚੋਂ ਇਕ ਮਕਾਨ (48-I) ਅੱਜ ਵੀ ਕਾਂਗਰਸ ਦਫ਼ਤਰ ਦੇ ਰੂਪ ‘ਚ ਇਸਤੇਮਾਲ ਹੋ ਰਿਹਾ ਹੈ।
ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਕਈ ਵਾਰ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ, ਜਿਸ ਤੋਂ ਬਾਅਦ ਬੀ.ਬੀ.ਐੱਮ.ਬੀ. ਨੇ ਉਨ੍ਹਾਂ ‘ਤੇ ਰੈਂਟ (ਕਿਰਾਇਆ) ਲਗਾਉਣਾ ਸ਼ੁਰੂ ਕਰ ਦਿੱਤਾ। ਹੁਣ ਬੋਰਡ ਨੇ ਉਸੇ ਦਾ ਰਿਕਵਰੀ ਨੋਟਿਸ ਜਾਰੀ ਕੀਤਾ ਹੈ।
Read More : ਦਿਨ-ਦਿਹਾੜੇ ਨੰਬਰਦਾਰ ਦਾ ਗੋਲੀਆਂ ਮਾਰ ਕੇ ਕਤਲ
