ਆਧਾਰ ਕਾਰਡ, ਵੋਟਰ ਆਈਡੀ ਅਤੇ ਬੰਗਲਾਦੇਸ਼ੀ ਦਸਤਾਵੇਜ਼ ਮਿਲੇ
ਕੋਲਕਾਤਾ, 1 ਅਗਸਤ : ਕੋਲਕਾਤਾ ਪੁਲਿਸ ਨੇ ਜਾਅਲੀ ਦਸਤਾਵੇਜ਼ਾਂ ਨਾਲ ਭਾਰਤ ਵਿਚ ਰਹਿਣ ਦਾ ਦੋਸ਼ ਵਿਚ ਇਕ ਬੰਗਲਾਦੇਸ਼ੀ ਅਦਾਕਾਰਾ ਸ਼ਾਂਤਾ ਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ । ਸ਼ਾਂਤਾ ਪਾਲ ਬੰਗਲਾਦੇਸ਼ ਦੇ ਬਾਰੀਸਾਲ ਦੀ ਰਹਿਣ ਵਾਲੀ ਹੈ ਅਤੇ ਪਿਛਲੇ ਕੁਝ ਸਾਲਾਂ ਤੋਂ ਕੋਲਕਾਤਾ ਵਿਚ ਰਹਿ ਰਹੀ ਸੀ।
ਬੰਗਲਾਦੇਸ਼ੀ ਅਦਾਕਾਰਾ ਕੋਲ ਨਕਲੀ ਆਧਾਰ ਅਤੇ ਵੋਟਰ ਕਾਰਡ ਮਿਲੇ ਹਨ, ਜਿਸ ਕਾਰਨ ਉਸਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਕੋਲਕਾਤਾ ਪੁਲਿਸ ਨੇ ਉਸਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਸਨੂੰ 8 ਅਗਸਤ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
ਸ਼ਾਂਤਾ ਪਾਲ ਜਾਅਲੀ ਦਸਤਾਵੇਜ਼ਾਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੁਰਖੀਆਂ ਵਿਚ ਹੈ। ਸ਼ਾਂਤਾ ਪਾਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ ਅਤੇ ਉਸਨੇ ਸਭ ਤੋਂ ਪਹਿਲਾਂ ‘ਫ੍ਰੈਸ਼ ਲੁੱਕ’ ਨਾਮਕ ਮਾਡਲ ਹੰਟ ਮੁਕਾਬਲੇ ਵਿਚ ਹਿੱਸਾ ਲਿਆ ਅਤੇ ਇਸਨੂੰ ਜਿੱਤਿਆ ਵੀ।
ਸਾਲ 2019 ਵਿਚ ਸ਼ਾਂਤਾ ਪਾਲ ਨੇ ਮਿਸ ਏਸ਼ੀਆ ਗਲੋਬਲ ਮੁਕਾਬਲੇ ਵਿਚ ਹਿੱਸਾ ਲਿਆ, ਜਿਸ ਵਿਚ 24 ਦੇਸ਼ਾਂ ਦੀਆਂ ਮਾਡਲਾਂ ਸ਼ਾਮਲ ਸਨ। ਉਹ ਇਸ ਮੁਕਾਬਲੇ ਵਿੱਚ ਟਾਪ-5 ਵਿਚ ਪਹੁੰਚੀ ਅਤੇ ‘ਮਿਸ ਬਿਊਟੀਫੁੱਲ ਆਈਜ਼’ ਦਾ ਖਿਤਾਬ ਪ੍ਰਾਪਤ ਕੀਤਾ। ਸ਼ਾਂਤਾ ਪਾਲ ਨੇ ਕਈ ਫੈਸ਼ਨ ਸ਼ੋਅ ਵਿਚ ਹਿੱਸਾ ਲਿਆ ਅਤੇ ਭਾਰਤ ਅਤੇ ਵਿਦੇਸ਼ਾਂ ਵਿੱਚ ਕਈ ਰੈਪ ਵਾਕ ਵੀ ਕੀਤੇ।
ਇਸ ਤੋਂ ਇਲਾਵਾ ਉਸਨੇ ਬੰਗਾਲੀ ਅਤੇ ਦੱਖਣੀ ਫਿਲਮਾਂ ਵਿਚ ਵੀ ਕੰਮ ਕੀਤਾ ਹੈ ਅਤੇ ਇੰਡਸਟਰੀ ਵਿਚ ਆਪਣੀ ਪਛਾਣ ਬਣਾਈ ਹੈ। ਆਪਣੀ ਅਦਾਕਾਰੀ ਅਤੇ ਮਾਡਲਿੰਗ ਤੋਂ ਇਲਾਵਾ, ਸ਼ਾਂਤਾ ਸੋਸ਼ਲ ਮੀਡੀਆ ‘ਤੇ ਵੀ ਬਹੁਤ ਸਰਗਰਮ ਹੈ।
Read More : ਪੰਜਾਬ ਸਰਕਾਰ ਨਿਵੇਸ਼ ਨੂੰ ਉਤਸ਼ਾਹ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ : ਸੰਜੀਵ ਅਰੋੜਾ