Hemkund Sahib

ਸ਼੍ਰੀ ਬਦਰੀਨਾਥ ਤੇ ਹੇਮਕੁੰਡ ਸਾਹਿਬ ਦੀ ਯਾਤਰਾ ‘ਤੇ 5 ਸਤੰਬਰ ਤੱਕ ਰੋਕ

ਮੌਸਮ ਵਿਭਾਗ ਦੀ ਚਿਤਾਵਨੀ ਤੋਂ ਬਾਅਦ ਲਿਆ ਫੈਸਲਾ

ਚਮੋਲੀ, 2 ਸਤੰਬਰ : ਜ਼ਿਲਾ ਮੈਜਿਸਟਰੇਟ ਚਮੋਲੀ ਨੇ ਉਤਰਾਖੰਡ ਦੇ ਮੁੱਖ ਮੌਸਮ ਵਿਗਿਆਨ ਕੇਂਦਰ ਦੇਹਰਾਦੂਨ ਵੱਲੋਂ ਸਵੇਰੇ 9 ਵਜੇ ਜਾਰੀ ਕੀਤੀ ਗਈ ਕਿ 5 ਸਤੰਬਰ ਤੱਕ ਸੂਬੇ ਦੇ ਹੋਰ ਜ਼ਿਲਿਆਂ ਦੇ ਨਾਲ-ਨਾਲ ਚਮੋਲੀ ਜ਼ਿਲੇ ਵਿਚ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਜ਼ਿਲੇ ਦੇ ਅਧੀਨ ਕਾਮੇਡਾ, ਨੰਦਪ੍ਰਯਾਗ, ਬਾਜਪੁਰ ਅਤੇ ਭਾਨੇਰਪਾਣੀ ਵਿਚ ਸੜਕ ਸਮੇਂ-ਸਮੇਂ ‘ਤੇ ਬੰਦ ਹੋਣ ਕਾਰਨ ਆਮ ਜਨਤਾ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਸ਼੍ਰੀ ਬਦਰੀਨਾਥ ਅਤੇ ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ‘ਤੇ 5 ਸਤੰਬਰ ਤੱਕ ਤੁਰੰਤ ਪ੍ਰਭਾਵ ਨਾਲ ਰੋਕ ਲਗਾਈ ਗਈ ਹੈ।

Read More : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ’ਤੇ ਸਪਸ਼ਟੀਕਰਨ ਦੇਣ ਪਹੁੰਚੇ ਭੁਪਿੰਦਰ ਗਿੰਨੀ

Leave a Reply

Your email address will not be published. Required fields are marked *