ਕਰੰਟ ਖਬਰ

ਚੰਬਾ ਨੇੜੇ ਝਾੜੀਆਂ ’ਚੋਂ ‘ਪੀ. ਆਈ. ਏ.’ ਲਿਖਿਆ ਗੁਬਾਰਾ ਤੇ ਪਾਕਿ ਝੰਡੇ ਦੀ ਤਸਵੀਰ ਮਿਲੀ

ਪਿੰਡ ਨਾਗਲੀ ’ਚ ਸ਼ੱਕੀ ਗੁਬਾਰਾ ਮਿਲਣ ਨਾਲ ਲੋਕਾਂ ’ਚ ਚਿੰਤਾ, ਪੁਲਸ ਵੱਲੋਂ ਜਾਂਚ ਸ਼ੁਰੂ

ਸ਼ਿਮਲਾ, 22 ਅਪ੍ਰੈਲ : ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲਾ ਦੇ ਇਕ ਪਿੰਡ ਦੀਆਂ ਝਾੜੀਆਂ ’ਚੋਂ ਬੁੱਧਵਾਰ ਇਕ ਸ਼ੱਕੀ ਗੁਬਾਰਾ ਮਿਲਿਆ। ਇਸ ਗੁਬਾਰੇ ’ਤੇ ਅੰਗਰੇਜ਼ੀ ’ਚ ‘ਪੀ. ਆਈ. ਏ.’ (PIA) ਲਿਖਿਆ ਹੋਇਆ ਸੀ ਅਤੇ ਨਾਲ ਹੀ ਪਾਕਿਸਤਾਨ ਦੇ ਰਾਸ਼ਟਰੀ ਝੰਡੇ ਦੀ ਤਸਵੀਰ ਵੀ ਬਣੀ ਹੋਈ ਸੀ।

ਰਿਪੋਰਟਾਂ ਅਨੁਸਾਰ ਨਾਗਲੀ ਗ੍ਰਾਮ ਪੰਚਾਇਤ ਦੇ ਸਾਬਕਾ ਮੁਖੀ ਨੇ ਸਭ ਤੋਂ ਪਹਿਲਾਂ ਇਹ ਗੁਬਾਰਾ ਵੇਖਿਆ ਅਤੇ ਇਸ ਦੀ ਸੂਚਨਾ ਖੈਰੀ ਪੁਲਸ ਸਟੇਸ਼ਨ ਨੂੰ ਦਿੱਤੀ। ਇਸ ਤੋਂ ਬਾਅਦ ਡਲਹੌਜ਼ੀ ਦੇ ਡਿਪਟੀ ਸੁਪਰਡੈਂਟ ਆਫ਼ ਪੁਲਸ ਮਯੰਕ ਸ਼ਰਮਾ ਦੀ ਅਗਵਾਈ ਹੇਠ ਇਕ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਬਾਰੀਕੀ ਨਾਲ ਜਾਂਚ ਕੀਤੀ।

ਪੁਲਸ ਨੇ ਗੁਬਾਰੇ ਨੂੰ ਜ਼ਬਤ ਕਰ ਲਿਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਹ ਚਿੱਟੇ ਤੇ ਨੀਲੇ ਰੰਗ ਦਾ ਗੁਬਾਰਾ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਇਸੇ ਖੇਤਰ ’ਚ ਇਕ ਅਜਿਹਾ ਹੀ ਗੁਬਾਰਾ ਮਿਲਿਆ ਸੀ। ਇਲਾਕੇ ’ਚ ਸਮੇਂ-ਸਮੇਂ ’ਤੇ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ’ਚ ਉਤਸੁਕਤਾ ਅਤੇ ਚਿੰਤਾ ਦੋਵੇਂ ਪੈਦਾ ਕਰ ਦਿੱਤੀਆਂ ਹਨ।

ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਗੁਬਾਰੇ ਦੇ ਸੋਮੇ ਅਤੇ ਇਸ ਦੇ ਇੱਥੇ ਪਹੁੰਚਣ ਦੇ ਅਸਲ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ।

Read More : ਪੰਜਾਬ ’ਚ ਬਿਜਲੀ ਸੰਕਟ ਡੂੰਘਾ ਹੋਇਆ: ਮੰਗ ਤੇ ਸਪਲਾਈ ’ਚ 1500 ਮੈਗਾਵਾਟ ਦਾ ਫਰਕ

Leave a Reply

Your email address will not be published. Required fields are marked *