ਆਸਟ੍ਰੇਲੀਆ ਨੇ ਸੱਤਵੀਂ ਵਾਰ ਮਹਿਲਾ ਟੀ-20 ਵਿਸ਼ਵ ਕੱਪ ਜਿੱਤਿਆ

6 ਜੁਲਾਈ 2026: ਆਸਟ੍ਰੇਲੀਆ ਨੇ ਸੱਤਵੀਂ ਵਾਰ ਮਹਿਲਾ ਟੀ-20 ਵਿਸ਼ਵ ਕੱਪ ਜਿੱਤਿਆ। ਟੀਮ ਨੇ ਲਾਰਡਸ ਵਿਖੇ ਖੇਡੇ ਗਏ ਫਾਈਨਲ ਵਿੱਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ। ਆਸਟ੍ਰੇਲੀਆ ਨੇ 151 ਦੌੜਾਂ ਦਾ ਟੀਚਾ 17 ਗੇਂਦਾਂ ਬਾਕੀ ਰਹਿੰਦਿਆਂ 3 ਵਿਕਟਾਂ ਨਾਲ ਹਾਸਲ ਕਰ ਲਿਆ।

ਬੈਥ ਮੂਨੀ ਨੇ 49 ਗੇਂਦਾਂ ‘ਤੇ 64 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ, ਜਿਸ ਵਿੱਚ 10 ਚੌਕੇ ਲੱਗੇ। ਫੋਬੀ ਲਿਚਫੀਲਡ ਨੇ 35 ਗੇਂਦਾਂ ‘ਤੇ 48 ਦੌੜਾਂ ਬਣਾਈਆਂ। ਦੋਵਾਂ ਨੇ ਦੂਜੀ ਵਿਕਟ ਲਈ 100 ਦੌੜਾਂ ਦੀ ਸਾਂਝੇਦਾਰੀ ਕਰਕੇ ਜਿੱਤ ਦੀ ਨੀਂਹ ਰੱਖੀ। ਅੰਤ ਵਿੱਚ, ਐਲਿਸ ਪੈਰੀ (13)* ਅਤੇ ਐਸ਼ਲੇ ਗਾਰਡਨਰ (3)* ਨੇ ਜਿੱਤ ਪੱਕੀ ਕੀਤੀ। ਇੰਗਲੈਂਡ ਲਈ ਲੌਰੇਨ ਬੈੱਲ, ਚਾਰਲੀ ਡੀਨ ਅਤੇ ਸੋਫੀ ਏਕਲਸਟੋਨ ਨੇ 1-1 ਵਿਕਟ ਲਈ।

ਇਸ ਤੋਂ ਪਹਿਲਾਂ, ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ, ਇੰਗਲੈਂਡ ਨੇ 20 ਓਵਰਾਂ ਵਿੱਚ 4 ਵਿਕਟਾਂ ‘ਤੇ 150 ਦੌੜਾਂ ਬਣਾਈਆਂ। ਕਪਤਾਨ ਨੈਟ ਸਾਈਵਰ-ਬਰੰਟ ਨੇ ਅਜੇਤੂ 58 ਦੌੜਾਂ ਅਤੇ ਫ੍ਰੀਆ ਕੈਂਪ ਨੇ ਅਜੇਤੂ 44 ਦੌੜਾਂ ਬਣਾਈਆਂ। ਦੋਵਾਂ ਨੇ ਪੰਜਵੀਂ ਵਿਕਟ ਲਈ 80 ਦੌੜਾਂ ਜੋੜੀਆਂ। ਆਸਟ੍ਰੇਲੀਆ ਲਈ ਲੂਸੀ ਹੈਮਿਲਟਨ, ਐਨਾਬੇਲ ਸਦਰਲੈਂਡ, ਸੋਫੀ ਮੋਲੀਨੋ ਅਤੇ ਕਿਮ ਗਾਰਥ ਨੇ ਇੱਕ-ਇੱਕ ਵਿਕਟ ਲਈ।

Leave a Reply

Your email address will not be published. Required fields are marked *