ਪਣਜੀ, 25 ਜਨਵਰੀ : ਚੀਫ ਜਸਟਿਸ ਸੂਰਿਆਕਾਂਤ ਨੇ ਐਤਵਾਰ ਨੂੰ ਕਿਹਾ ਕਿ ਰਹਿਮ ਤੋਂ ਬਿਨਾਂ ਕਾਨੂੰਨ ਅੱਤਿਆਚਾਰ ਬਣ ਜਾਂਦਾ ਹੈ ਅਤੇ ਕਾਨੂੰਨ ਤੋਂ ਬਿਨਾਂ ਰਹਿਮ ਅਰਾਜਕਤਾ ਦਾ ਕਾਰਨ ਬਣਦਾ ਹੈ।
ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਤੇ ਗੋਆ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ 30 ਦਿਨਾਂ ਦੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਇਹ ਸਮਝਣਾ ਚਾਹੀਦਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਸਿਰਫ ਅਪਰਾਧਿਕ ਸਮੱਸਿਆ ਨਹੀਂ ਹੈ, ਸਗੋਂ ਸਮਾਜਿਕ, ਮਨੋਵਿਗਿਆਨਕ ਅਤੇ ਡਾਕਟਰੀ ਸਮੱਸਿਆ ਵੀ ਹੈ, ਜਿਸ ਨਾਲ ਨਜਿੱਠਣ ਲਈ ਬਦਲਾਖੋਰੀ ਭਰੀ ਬਿਆਨਬਾਜ਼ੀ ਨਹੀਂ, ਸਗੋਂ ਸਲਾਹ-ਮਸ਼ਵਰੇ ਵਾਲੀ ਕਾਰਵਾਈ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਤੇ ਪੂਰਾ ਮਹੀਨਾ ਚੱਲੀ ਇਹ ਮੁਹਿੰਮ ਇਸ ਭਾਵਨਾ ਨੂੰ ਸਪੱਸ਼ਟ ਰੂਪ ’ਚ ਦਰਸਾਉਣ ’ਚ ਸਫਲ ਰਹੀ ਹੈ। ਚੀਫ ਜਸਟਿਸ ਸੂਰਿਆਕਾਂਤ ਨੇ ਕਿਹਾ, ‘‘ਮੈਂ ਕਾਨੂੰਨ ਵਿਵਸਥਾ ਅਤੇ ਸਮਾਜਿਕ ਤਬਦੀਲੀ ਵਿਚਾਲੇ ਮਹੱਤਵਪੂਰਨ ਆਪਸੀ-ਸਬੰਧਾਂ ’ਤੇ ਵੀ ਗੱਲ ਕਰਨਾ ਚਾਹਾਂਗਾ।
ਪਿਛਲੇ 4 ਦਹਾਕਿਆਂ ’ਚ ਮੈਂ ਇਨਸਾਫ ਦੇਣ ਦੇ ਸਾਡੇ ਤੰਤਰ ਦੇ ਵਿਕਾਸ ਨੂੰ ਦੇਖਿਆ ਹੈ। ਮੈਂ ਇਸ ਨੂੰ ਇਹ ਪਛਾਣਦੇ ਦੇਖਿਆ ਹੈ ਕਿ ਰਹਿਮ ਤੋਂ ਬਿਨਾਂ ਕਾਨੂੰਨ ਅੱਤਿਆਚਾਰ ਬਣ ਜਾਂਦਾ ਹੈ ਅਤੇ ਕਾਨੂੰਨ ਤੋਂ ਬਿਨਾਂ ਰਹਿਮ ਅਰਾਜਕਤਾ ਪੈਦਾ ਕਰਦਾ ਹੈ।’’
Read More : ਤੂੜੀ ਖਾਣ ਕਾਰਨ ਚਾਰ ਗਾਵਾਂ ਦੀ ਮੌਤ
