ਬਾਗ਼ ’ਚ 75 ਕਿਸਮਾਂ ਦੇ ਲਗਭਗ 1.8 ਮਿਲੀਅਨ ਫੁੱਲਾਂ ਦੀ ਦੇਖਣ ਨੂੰ ਮਿਲੇਗੀ ਸੁੰਦਰਤਾ
ਸ੍ਰੀਨਗਰ, 10 ਮਾਰਚ : ਸ੍ਰੀਨਗਰ ’ਚ ਸਥਿਤ ਏਸ਼ੀਆ ਦੇ ਸਭ ਤੋਂ ਵੱਡੇ ‘ਇੰਦਰਾ ਗਾਂਧੀ ਮੈਮੋਰੀਅਲ ਟਿਊਲਿਪ ਗਾਰਡਨ’ ਨੂੰ ਆਗਾਮੀ ਸੋਮਵਾਰ 16 ਮਾਰਚ ਤੋਂ ਸੈਲਾਨੀਆਂ ਲਈ ਖੋਲ੍ਹ ਦਿੱਤਾ ਜਾਵੇਗਾ।
ਜੰਮੂ-ਕਸ਼ਮੀਰ ਪੁਸ਼ਪ ਖੇਤੀਬਾੜੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਬਾਗ਼ ’ਚ 70 ਤੋਂ 75 ਕਿਸਮਾਂ ਦੇ ਲਗਭਗ 1.8 ਮਿਲੀਅਨ (18 ਲੱਖ) ਫੁੱਲਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਵਿਸ਼ਵ ਪ੍ਰਸਿੱਧ ਡੱਲ ਝੀਲ ਦੇ ਕੰਢੇ ਅਤੇ ਜ਼ਬਰਵਾਨ ਪਹਾੜੀ ਲੜੀ ਦੇ ਪੈਰਾਂ ’ਚ ਸਥਿਤ ਇਹ ਬਾਗ਼ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੈ।
ਇਸ ਬਾਗ਼ ਨੂੰ ਪਹਿਲਾਂ ਮਾਡਲ ਫਲੋਰੀਕਲਚਰ ਸੈਂਟਰ ਵਜੋਂ ਜਾਣਿਆ ਜਾਂਦਾ ਸੀ ਅਤੇ ਇਸ ਨੂੰ ਇਕ ਢਲਾਣ ਵਾਲੀ ਜ਼ਮੀਨ ’ਤੇ ਪੌੜੀਨੁਮਾ ਢੰਗ ਨਾਲ ਬਣਾਇਆ ਗਿਆ ਹੈ। ਬਾਗ਼ ’ਚ ਟਿਊਲਿਪ ਤੋਂ ਇਲਾਵਾ ਫੁੱਲਾਂ ਦੀਆਂ 46 ਹੋਰ ਕਿਸਮਾਂ ਵੀ ਮੌਜੂਦ ਹਨ, ਜਿਨ੍ਹਾਂ ’ਚ ਹਾਇਸਿੰਥ, ਡੈਫੋਡਿਲ ਅਤੇ ਰੈਨੁਨਕੁਲਸ ਵਰਗੇ ਖ਼ੂਬਸੂਰਤ ਫੁੱਲ ਸ਼ਾਮਲ ਹਨ।
ਦੱਸਣਯੋਗ ਹੈ ਕਿ ਕਸ਼ਮੀਰ ਵਾਦੀ ’ਚ ਫੁੱਲਾਂ ਦੀ ਖੇਤੀ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸਾਲ 2007 ’ਚ ਇਸ ਬਾਗ਼ ਦੀ ਸਥਾਪਨਾ ਕੀਤੀ ਗਈ ਸੀ। ਹਰ ਸਾਲ ਇਸ ਬਾਗ਼ ਦੇ ਖੁੱਲ੍ਹਣ ਨਾਲ ਕਸ਼ਮੀਰ ’ਚ ਸੈਰ-ਸਪਾਟੇ ਦੇ ਸੀਜ਼ਨ ਦੀ ਅਧਿਕਾਰਤ ਸ਼ੁਰੂਆਤ ਮੰਨੀ ਜਾਂਦੀ ਹੈ।
Read More : ਮੋਗਾ ਰੈਲੀ ਤੋਂ ਪਹਿਲਾਂ ਸੁਖਬੀਰ ਬਾਦਲ ਦਾ ਭਾਜਪਾ ਨੂੰ ਵੱਡਾ ਝਟਕ
