ਫ਼ੌਜੀ

ਮਾਛੀਵਾੜਾ ਸਾਹਿਬ ਦਾ ਫੌਜੀ ਜਵਾਨ ਰਾਜਵਿੰਦਰ ਸਿੰਘ ਸ਼ਹੀਦ

ਜੈਸਲਮੇਰ ਵਿਖੇ ਡਿਊਟੀ ਦੌਰਾਨ ਵਾਪਰਿਆ ਸੜਕ ਹਾਦਸਾ

ਮਾਛੀਵਾੜਾ ਸਾਹਿਬ, 8 ਮਾਰਚ : ਮਾਛੀਵਾੜਾ ਸਾਹਿਬ ਵਿਚ ਪੈਂਦੇ ਬੇਟ ਇਲਾਕੇ ਦੇ ਪਿੰਡ ਸਲਾਣਾ ਬੇਟ ਦੇ ਨਿਵਾਸੀ ਅਤੇ ਭਾਰਤੀ ਫ਼ੌਜ ਦੀ 31 ਫ਼ੀਲਡ ਰੈਜੀਮੈਂਟ ਵਿੱਚ ਤਾਇਨਾਤ ਬਟਾਲੀਅਨ ਹਵਲਦਾਰ ਮੈਨੇਜਰ (ਬੀ.ਐਚ.ਐਮ.) ਰਾਜਵਿੰਦਰ ਸਿੰਘ (39) ਦੇ ਸ਼ਹੀਦ ਹੋਣ ਦੀ ਦੁਖਦ ਖ਼ਬਰ ਪ੍ਰਾਪਤ ਹੋਈ ਹੈ।

ਜਾਣਕਾਰੀ ਅਨੁਸਾਰ ਰਾਜਵਿੰਦਰ ਸਿੰਘ ਰਾਜਸਥਾਨ ਦੇ ਜੈਸਲਮੇਰ ਵਿਖੇ ਆਪਣੀ ਡਿਊਟੀ ਨਿਭਾ ਰਹੇ ਸਨ, ਜਿੱਥੇ ਬੀਤੇ ਦਿਨੀਂ ਇੱਕ ਸੜਕ ਹਾਦਸੇ ਦੌਰਾਨ ਉਹ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹੀਦ ਹੋ ਗਏ।

ਫ਼ੌਜ ਦੇ ਉੱਚ ਅਧਿਕਾਰੀਆਂ ਵੱਲੋਂ ਅੱਜ ਸਵੇਰੇ ਜਦੋਂ ਸ਼ਹੀਦ ਦੇ ਪਰਿਵਾਰ ਨੂੰ ਇਸ ਮੰਦਭਾਗੀ ਘਟਨਾ ਬਾਰੇ ਸੂਚਿਤ ਕੀਤਾ ਗਿਆ, ਤਾਂ ਪਿੰਡ ਅਤੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਸ਼ਹੀਦ ਰਾਜਵਿੰਦਰ ਸਿੰਘ ਪਿਛਲੇ 19 ਸਾਲਾਂ ਤੋਂ ਫ਼ੌਜ ਵਿੱਚ ਦੇਸ਼ ਦੀ ਸੇਵਾ ਕਰ ਰਹੇ ਸਨ। ਉਨ੍ਹਾਂ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਹੁਣ ਪਰਿਵਾਰ ਵਿੱਚ ਉਨ੍ਹਾਂ ਦੀ ਬਜ਼ੁਰਗ ਮਾਤਾ, ਪਤਨੀ ਅਤੇ ਦੋ ਛੋਟੇ ਪੁੱਤਰ ਰਹਿ ਗਏ ਹਨ।

ਸ਼ਹੀਦ ਰਾਜਵਿੰਦਰ ਸਿੰਘ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਜੱਦੀ ਪਿੰਡ ਸਲਾਣਾ ਬੇਟ ਵਿਖੇ ਲਿਆਂਦੀ ਜਾਵੇਗੀ, ਜਿੱਥੇ ਪੂਰੇ ਸਰਕਾਰੀ ਅਤੇ ਫ਼ੌਜੀ ਸਨਮਾਨਾਂ ਦੇ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

Read More : ਪੰਜਾਬ ਸਰਕਾਰ ਵੱਲੋਂ ‘ਅਸ਼ੀਰਵਾਦ ਸਕੀਮ’ ਤਹਿਤ 14.16 ਕਰੋੜ ਰੁਪਏ ਜਾਰੀ; 2,777 ਧੀਆਂ ਨੂੰ ਮਿਲੇਗੀ ਵਿੱਤੀ ਸਹਾਇਤਾ

Leave a Reply

Your email address will not be published. Required fields are marked *