ਲੁਧਿਆਣਾ, 13 ਅਕਤੂਬਰ : ਤਾਜਪੁਰ ਰੋਡ ਦੀ ਸੈਂਟਰਲ ਜੇਲ ’ਚ ਇਕ ਕੈਦੀ ਨੇ ਸ਼ੱਕੀ ਹਾਲਾਤ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਜੇਲ ਅਧਿਕਾਰੀ ਮੁਤਾਬਕ ਉਕਤ ਹਵਾਲਾਤੀ ਨੇ ਬੈਰਕ ’ਚ ਐਗਜ਼ਾਸਟ ਫੈਨ ਨਾਲ ਪਰਨਾ ਬੰਨ੍ਹ ਕੇ ਫਾਹਾ ਲਗਾ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕੈਦੀ ਲਵਪ੍ਰੀਤ ਸਿੰਘ ਨਸ਼ਾ ਸਮੱਗÇਲਿੰਗ ਦੇ ਮਾਮਲੇ ’ਚ 22 ਸਾਲ ਦੀ ਕੈਦ ਭੁਗਤ ਰਿਹਾ ਸੀ। ਕੈਦੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ।
ਜੁਡੀਸ਼ੀਅਲ ਮੈਜਿਸਟ੍ਰੇਟ ਦੀ ਹਾਜ਼ਰੀ ’ਚ ਡਾਕਟਰਾਂ ਦੇ ਇਕ ਪੈਨਲ ਵਲੋਂ ਪੋਸਟਮਾਰਟਮ ਕੀਤਾ ਜਾਵੇਗਾ। ਮੈਡੀਕਲ ਰਿਪੋਰਟ ਆਉਣ ’ਤੇ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਜੇਲ ਪ੍ਰਸ਼ਾਸਨ ਵੀ ਘਟਨਾ ਦੀ ਜਾਂਚ ਕਰ ਰਿਹਾ ਹੈ। ਬੈਰਕ ਦੇ ਕੈਦੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ
Read More : 21 ਨੂੰ ਪਟਿਆਲਾ ਪੁੱਜੇਗੀ ਨਗਰ ਕੀਰਤਨ ਦੇ ਰੂਪ ’ਚ ਧਾਰਮਿਕ ਯਾਤਰਾ