ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ
ਬਠਿੰਡਾ, 20 ਅਗਸਤ : ਜ਼ਿਲਾ ਬਠਿੰਡਾ ਸ਼ਹਿਰ ਦੇ ਜਨਤਾ ਨਗਰ ਗਲੀ ਨੰਬਰ-6 ਵਿਚ ਇੱਕ ਘਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਇਕ ਵਿਅਕਤੀ ਵੱਲੋਂ ਆਪਣੇ ਹੀ ਘਰ ਨੂੰ ਅੱਗ ਲਗਾ ਦਿੱਤੀ ਗਈ, ਜਿਸ ਕਾਰਨ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਪੀੜਤ ਔਰਤ ਨੇ ਦੱਸਿਆ ਕਿ ਉਹ 2500 ਰੁਪਏ ਕਿਰਾਏ ਉਤੇ ਇਸ ਮਕਾਨ ਵਿਚ ਰਹਿੰਦੇ ਹਨ, ਇਹ ਪਤੀ ਅਤੇ ਮੇਰੇ ਪਿਓ ਦੇ ਝਗੜਾ ਕਾਰਨ ਹੋਇਆ ਹੈ, ਜੋ ਮੇਰੇ ਪਿਓ ਨੂੰ ਸ਼ਰਾਬ ਅਤੇ ਰੋਟੀ ਦੇਣ ਤੋਂ ਨਾਰਾਜ਼ ਸੀ ਅਤੇ ਗੁੱਸੇ ਵਿਚ ਆ ਕੇ ਉਸਨੇ ਘਰ ਵਿਚ ਪਏ ਡੀਜ਼ਲ ਦੇ ਡਰਮ ਨੂੰ ਹੀ ਅੱਗ ਲਗਾ ਦਿੱਤੀ ਤੇ ਸਾਰਾ ਘਰ ਸੜ ਕੇ ਸੁਆਹ ਹੋ ਗਿਆ।
ਛੋਟੇ-ਛੋਟੇ ਬੱਚੇ ਹੁਣ ਸੜਕ ’ਤੇ ਰਹਿਣ ’ਤੇ ਮਜਬੂਰ ਹਨ ਅਤੇ ਮਾਂ ਨੂੰ ਰੋਂਦੇ ਵੇਖ ਬੱਚੇ ਵੀ ਰੋਂਦੇ ਹੋਏ ਨਜ਼ਰ ਆ ਰਹੇ ਹਨ ਪਰ ਗੁੱਸੇ ਦੇ ਵਿਚ ਆਏ ਘਰਵਾਲੇ ਵੱਲੋਂ ਬੱਚਿਆਂ ਤੱਕ ਦਾ ਵੀ ਖਿਆਲ ਨਹੀਂ ਕੀਤਾ ਗਿਆ ਅਤੇ ਘਰ ਨੂੰ ਹੀ ਅੱਗ ਲਗਾ ਦਿੱਤੀ।
ਫਿਲਹਾਲ ਇਸ ਅੱਗ ਦੇ ਉੱਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ਦੇ ਉੱਤੇ ਪਹੁੰਚੀਆਂ ਅਤੇ ਮਕਾਨ ਮਾਲਕ ਵੀ ਮੌਕੇ ਉੱਤੇ ਪਹੁੰਚਿਆ ਅਤੇ ਫਾਇਰ ਬ੍ਰਿਗੇਡ ਅਫਸਰ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਫਿਲਹਾਲ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਹੈ।
ਇਸ ਮੌਕੇ ਮਕਾਨ ਮਾਲਕ ਵੱਲੋਂ ਸਾਫ ਤੌਰ ਦੇ ਉੱਤੇ ਇਨਕਾਰ ਕਰ ਦਿੱਤਾ ਕਿ ਇਹ ਡਰਮ ਖਾਲੀ ਸੀ, ਜਦਕਿ ਪਰਿਵਾਰ ਵੱਲੋਂ ਇਲਜ਼ਾਮ ਹਨ ਕਿ ਇਸ ਦੇ ਵਿਚ ਡੀਜ਼ਲ ਭਰਿਆ ਹੋਇਆ ਸੀ।
Read More : ਖਾਨਕੋਟ ’ਚ ਟੱਟੀਆਂ-ਉਲਟੀਆਂ ਦੇ ਸ਼ਿਕਾਰ ਮਰੀਜ਼ਾਂ ਦੀ ਗਿਣਤੀ ਵਧੀ