ਖੇਤ ’ਚ ਭਰੇ ਹੜ੍ਹਾਂ ਦੇ ਪਾਣੀ ’ਚ ਡੁੱਬ ਕੇ ਹੋਈ ਮੌਤ
ਡੇਰਾ ਬਾਬਾ ਨਾਨਕ, 28 ਅਗਸਤ : ਲਗਾਤਾਰ ਮੀਂਹ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਜਿੱਥੇ ਹੜ੍ਹਾਂ ਦੇ ਵਰਗੇ ਹਾਲਾਤ ਬਣੇ ਹੋਏ ਹਨ, ਉਥੇ ਹੀ ਕਈ ਥਾਵਾਂ ’ਤੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਜਾਨੀ ਤੇ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਘਟਨਾ ਹੀ ਜ਼ਿਲਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਵਿਚ ਦੇਖਣ ਨੂੰ ਮਿਲੀ।
ਡੇਰਾ ਬਾਬਾ ਨਾਨਕ ਦੇ ਪਿੰਡ ਖੋਦੇਕ ਵੇਟ ਦੀ ਰਹਿਣ ਵਾਲੀ ਕੁਲਵਿੰਦਰ ਕੌਰ, ਜੋ ਕਿ ਆਪਣੇ ਘਰ ਤੋਂ ਗੁਰਦੁਆਰਾ ਸਾਹਿਬ ਵਿਚ ਬਜ਼ੁਰਗ ਭਰਾ ਦੇ ਨਾਲ ਆਈ ਸੀ। ਜਦ ਵਾਪਸ ਘਰ ਜਾਣ ਲੱਗੀ ਤਾਂ ਸੜਕ ֹ’ਤੇ ਪਾਣੀ ਜਿਆਦਾ ਹੋਣ ਕਰ ਕੇ ਸੜਕ ਤੋਂ ਪੈਰ ਤਿਲਕ ਗਿਆ ਤੇ ਇਕ ਖੇਤ ਵਿਚ ਜਾ ਡਿੱਗ ਗਈ, ਜਿੱਥੇ ਪਾਣੀ ਜਿਆਦਾ ਸੀ ਤੇ ਡੁੱਬਣ ਕਰ ਕੇ ਕੁਲਵਿੰਦਰ ਕੌਰ (ਉਮਰ ਕਰੀਬ 45 ਸਾਲ) ਦੀ ਮੌਤ ਹੋ ਗਈ।
ਮ੍ਰਿਤਕ ਦੇ ਭਰਾ ਤੇ ਸਥਾਨਕ ਲੋਕਾਂ ਨੇ ਕਿਹਾ ਕਿ ਕੁਲਵਿੰਦਰ ਕੌਰ ਗੁਰਦੁਆਰਾ ਸਾਹਿਬ ਵਿਚ ਆਈ ਸੀ, ਪਾਣੀ ਵਧਣ ਕਰ ਕੇ ਕੁਝ ਸਮਾਂ ਉਸਨੂੰ ਉੱਥੇ ਰੁਕਣਾ ਪਿਆ ਪਰ ਜਦੋਂ ਵਾਪਸ ਘਰ ਜਾਣ ਲੱਗੀ ਤਾਂ ਉਸ ਦਾ ਪੈਰ ਤਿਲਕ ਗਿਆ ਤੇ ਪਾਣੀ ’ਚ ਗਈ, ਜਿਸਨੂੰ ਸਥਾਨਕ ਲੋਕਾਂ ਨੇ ਦੇਖਿਆ ਅਤੇ ਬਾਹਰ ਕੱਢਿਆ, ਜਿਸ ਤੋਂ ਬਾਅਦ ਉਸਨੂੰ ਤੁਰੰਤ ਹਸਪਤਾਲ ਲਿਜਾਂਦਾ ਗਿਆ ਤਾਂ ਪਰੰਤੂ ਉੱਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿਤਾ ਗਿਆ।
Read More : ਆਦੇਸ਼ ਪ੍ਰਤਾਪ ਕੈਰੋਂ ਨਵੇਂ ਅਕਾਲੀ ਦਲ ਦਾ ਹਿੱਸਾ ਬਣੇ