ਸਕੂਲਾਂ ਦੀ ਸਫਾਈ ਦਾ ਕੰਮ ਕਰੀਬ ਮੁਕੰਮਲ : ਵਿਧਾਇਕ ਧਾਲੀਵਾਲ
ਅਜਨਾਲਾ, 21 ਸਤੰਬਰ : ਅੱਜ ਅਜਨਾਲਾ ਸ਼ਹਿਰ ਦੀ ਅਬਾਦੀ ਭੱਖਾ ਤਾਰਾ ਸਿੰਘ ਵਾਰਡ ਨੰਬਰ-10 ਦੇ ਭਾਰੀ ਬਰਸਾਤਾਂ ਦੇ ਪਾਣੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਬੱਚਿਆਂ ਦੇ ਬੈਠਣ ਤੇ ਪੜ੍ਹਾਈ ਦੇ ਯੋਗ ਬਣਾਉਣ ਲਈ ਸਕੂਲ ਕੰਪਲੈਕਸ ’ਚ ਉੱਗੀ ਬੂਟੀ ਤੇ ਘਾਹ ਸਮੇਤ ਕਮਰਿਆਂ ਦੀ ਸਾਫ-ਸਫਾਈ ਲਈ ਹਲਕਾ ਸਿੱਖਿਆ ਕੋਆਰਡੀਨੇਟਰ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਦੀ ਪ੍ਰਧਾਨਗੀ ’ਚ ਚੱਲੀ ਸਫਾਈ ਮੁਹਿੰਮ ’ਚ ਖੁਦ ਸ਼ਾਮਲ ਹੋਣ ਮੌਕੇ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਗੱਲਬਾਤ ਦੌਰਾਨ ਕਿਹਾ ਕਿ ਹੜ ਪ੍ਰਭਾਵਿਤ ਸਕੂਲਾਂ ਦੀ ਸਫਾਈ ਦਾ ਕੰਮ ਲੱਗਭਗ ਮੁਕੰਮਲ ਹੋ ਚੁੱਕਾ ਹੈ ਭਲਕੇ ਮੰਗਲਵਾਰ 23 ਸਤੰਬਰ ਨੂੰ ਸਕੂਲ ਖੁੱਲਣਗੇ |
ਧਾਲੀਵਾਲ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੇ ਲੋਕਾਂ ਦਾ ਜਨ ਜੀਵਨ ਉੱਚਾ ਚੁੱਕਣ ਸਮੇਤ ਪੰਜਾਬ ਨੂੰ ਦੇਸ਼ ਭਰ ’ਚੋਂ ਮਿਆਰੀ ਮੁਫਤ ਸਿਹਤ ਸਹੂਲਤਾਂ ਤੇ ਸਿੱਖਿਆ ਕ੍ਰਾਂਤੀ ਦਾ ਹੱਬ ਬਣਾਉਣ ਦਾ ਤਹੱਈਆ ਕੀਤਾ ਹੋਇਆ ਹੈ।
ਧਾਲੀਵਾਲ ਨੇ ਅੱਗੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ 4 ਸਕੂਲਾਂ ਨੂੰ ਅਸੁਰੱਖਿਅਤ ਐਲਾਨਿਆਂ ਗਿਆ ਹੈ, ਜਦੋਂਕਿ ਆਮ ਦਿਨਾਂ ਵਾਂਗ 23 ਸਤੰਬਰ ਤੋਂ ਸਕੂਲ ਖੋਲ੍ਹਣ ਲਈ ਸਰਕਾਰ ਵਲੋਂ ਸਿੱਖਿਆ ਵਿਭਾਗ ਨੂੰ ਦਿੱਤੀਆਂ ਗਈਆਂ ਹਦਾਇਤਾਂ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਜਿਨ੍ਹਾਂ ਸਕੂਲਾਂ ਦੀਆਂ ਇਮਾਰਤਾਂ ਦਾ ਵੱਧ ਨੁਕਸਾਨ ਹੋਇਆ ਹੈ, ਉਨ੍ਹਾਂ ਸਕੂਲਾਂ ਦੇ ਬੱਚੇ ਨੇੜਲੇ ਪਿੰਡਾਂ ਦੇ ਸਕੂਲਾਂ ਵਿਚ ਪੜਾਈ ਲਈ ਹਰ ਹੀਲੇ ਭੇਜਣ ਦੇ ਪ੍ਰਬੰਧ ਕੀਤੇ ਜਾਣ ਅਤੇ ਜਿਹੜੇ ਸਕੂਲਾਂ ’ਚ ਕੁਝ ਕਮਰੇ ਅਸੁਰੱਖਿਆ ਹਨ, ਉਨ੍ਹਾਂ ਨੂੰ ਬੰਦ ਰੱਖਿਆ ਜਾਵੇ।
Read More : 6 ਕਿੱਲੋ ਤੋਂ ਵੱਧ ਹੈਰੋਇਨ ਸਮੇਤ 2 ਸਮੱਗਲਰ ਕਾਬੂ