ਚੰਡੀਗੜ੍ਹ, 2 ਦਸੰਬਰ : ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਤੇ ਵਿਧਾਇਕ ਪਰਗਟ ਸਿੰਘ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਗਠਜੋੜ ਸਬੰਧੀ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਕੋਈ ਵੀ ਆਗੂ ਭਾਜਪਾ ’ਚ ਨਹੀਂ ਸੁਣਿਆ ਜਾਂਦਾ।
ਉਨ੍ਹਾਂ ਨੇ ਇਸ ਦੀ ਪੁਸ਼ਟੀ ਵੀ ਕੀਤੀ ਤੇ ਪਾਰਟੀ ਨੂੰ ਸ਼ੀਸ਼ਾ ਵੀ ਦਿਖਾਇਆ। ਭਾਵੇਂ ਉਹ ਕਿਸਾਨਾਂ ਦੇ ਮੁੱਦੇ ’ਤੇ ਹੋਵੇ, ਚੰਡੀਗੜ੍ਹ ਦਾ ਮੁੱਦਾ ਹੋਵੇ ਜਾਂ ਪੰਜਾਬ ਯੂਨੀਵਰਸਿਟੀ ਵਰਗੇ ਮੁੱਦੇ ਹੋਣ।
ਪਰਗਟ ਸਿੰਘ ਨੇ ਕਿਹਾ ਕਿ ਦੋਵੇਂ ਪਾਰਟੀਆਂ ਦੀਆਂ ਵਿਚਾਰਧਾਰਾਵਾਂ ਪੂਰੀ ਤਰ੍ਹਾਂ ਵਿਰੋਧੀ ਹਨ। ਭਾਜਪਾ ਹਰ ਚੀਜ਼ ਨੂੰ ਕੇਂਦਰੀਕਰਨ ਕਰਨਾ ਅਤੇ ਸਾਰੇ ਰਾਜਾਂ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ, ਸਾਰੀ ਸ਼ਕਤੀ ਆਪਣੇ ਕੋਲ ਰੱਖਣਾ ਚਾਹੁੰਦੀ ਹੈ। ਉਧਰ ਅਕਾਲੀ ਦਲ ਇਕ ਖੇਤਰੀ ਪਾਰਟੀ ਹੈ। ਜਦੋਂ ਦੋਵੇਂ ਪਾਰਟੀਆਂ ਪਹਿਲਾਂ ਗੱਠਜੋੜ ’ਚ ਸਨ, ਉਦੋਂ ਵੀ ਉਹ ਪੰਜਾਬ ਦੀ ਸਦਭਾਵਨਾ ਦੀ ਗੱਲ ਕਰਨ ’ਚ ਅਸਫਲ ਰਹੇ।
Read More : ਇੰਦਰਪ੍ਰੀਤ ਪੈਰੀ ਕਤਲ : ਲਾਰੈਂਸ ਅਤੇ ਗੋਲਡੀ ਵਿਚਕਾਰ ਖੁੱਲ੍ਹੀ ਲੜਾਈ ਸ਼ੁਰੂ
