ਅੱਜ ਰਾਤ 12 ਵਜੇ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ
ਨਵੀਂ ਦਿੱਲੀ, 14 ਮਾਰਚ : ਏਅਰ ਇੰਡੀਆ ਤੋਂ ਬਾਅਦ ਹੁਣ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਵੀ ਆਪਣੀਆਂ ਉਡਾਣਾਂ ਦੇ ਕਿਰਾਏ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਮੁਤਾਬਕ ਅੱਜ ਰਾਤ 12 ਵਜੇ ਤੋਂ ਸਾਰੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ‘ਤੇ ਬਾਲਣ ਸਰਚਾਰਜ (Fuel Surcharge) ਲਗਾਇਆ ਜਾਵੇਗਾ।
ਕਿਉਂ ਵਧੀਆਂ ਕੀਮਤਾਂ?
ਏਅਰਲਾਈਨ ਨੇ ਦੱਸਿਆ ਕਿ ਇਰਾਨ, ਅਮਰੀਕਾ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਕਾਰਨ ਕੌਮਾਂਤਰੀ ਪੱਧਰ ‘ਤੇ ਜੈੱਟ ਈਂਧਨ (ATF) ਦੀਆਂ ਕੀਮਤਾਂ ਵਿੱਚ 85% ਤੱਕ ਦਾ ਭਾਰੀ ਵਾਧਾ ਹੋਇਆ ਹੈ। ਇਸ ਵਾਧੂ ਲਾਗਤ ਨੂੰ ਪੂਰਾ ਕਰਨ ਲਈ ਕੰਪਨੀ ਨੇ ਕਿਰਾਏ ਵਧਾਉਣ ਦਾ ਫੈਸਲਾ ਲਿਆ ਹੈ।
ਕਿੰਨਾ ਪਵੇਗਾ ਜੇਬ ‘ਤੇ ਬੋਝ?
ਯਾਤਰੀਆਂ ਨੂੰ ਦੂਰੀ ਦੇ ਆਧਾਰ ‘ਤੇ 425 ਰੁਪਏ ਤੋਂ ਲੈ ਕੇ 2,300 ਰੁਪਏ ਤੱਕ ਵਾਧੂ ਸਰਚਾਰਜ ਦੇਣਾ ਪਵੇਗਾ।
ਇੰਡੀਗੋ ਨੇ ਸਫ਼ਰ ਦੀ ਦੂਰੀ ਦੇ ਹਿਸਾਬ ਨਾਲ ਵੱਖ-ਵੱਖ ਕਿਰਾਏ ਨਿਰਧਾਰਤ ਕੀਤੇ ਹਨ ਤਾਂ ਜੋ ਯਾਤਰੀਆਂ ‘ਤੇ ਬੋਝ ਨੂੰ ਸੰਤੁਲਿਤ ਰੱਖਿਆ ਜਾ ਸਕੇ।
ਕੰਪਨੀ ਨੇ ਕਿਹਾ ਹੈ ਕਿ ਉਹ ਮੌਜੂਦਾ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ ਅਤੇ ਜੇਕਰ ਆਉਣ ਵਾਲੇ ਸਮੇਂ ਵਿੱਚ ਤੇਲ ਦੀਆਂ ਕੀਮਤਾਂ ਘਟਦੀਆਂ ਹਨ, ਤਾਂ ਇਨ੍ਹਾਂ ਖਰਚਿਆਂ ਵਿੱਚ ਮੁੜ ਬਦਲਾਅ ਕੀਤਾ ਜਾ ਸਕਦਾ ਹੈ।
Read More : ਚੰਡੀਗੜ੍ਹ ਨਗਰ ਨਿਗਮ ‘ਚ 116 ਕਰੋੜ ਦਾ ਘੁਟਾਲਾ; 2 ਮੁਲਾਜ਼ਮ ਮੁਅੱਤਲ
