ਘਰ ਦੇ ਵੱਖ-ਵੱਖ ਕਮਰਿਆਂ ’ਚ ਮਿਲੀਆਂ ਲਾਸ਼ਾਂ
ਪਟਨਾ, 1 ਅਗਸਤ : ਬਿਹਾਰ ’ਚ ਸ਼ਹਿਰ ਪਟਨਾ ਦੇ ਨਗਵਾਂ ਪਿੰਡ ਦੇ ਇਕ ਘਰ ਵਿਚ ਭੈਣ-ਭਰਾ ਦੀ ਹੱਤਿਆ ਕਰ ਕੇ ਲਾਸ਼ਾਂ ਨੂੰ ਪੈਟਰੋਲ ਪਾ ਕੇ ਸਾੜ ਦਿੱਤਾ ਗਿਆ। ਦੋਵੇਂ ਬੱਚੇ ਘਰ ’ਚ ਇਕੱਲੇ ਸਨ। ਭੈਣ-ਭਰਾ ਦੀ ਹੱਤਿਆ ਤੋਂ ਬਾਅਦ ਸਥਾਨਕ ਲੋਕ ਗੁੱਸੇ ’ਚ ਆ ਕੇ ਸੜਕਾਂ ’ਤੇ ਉਤਰ ਆਏ।
ਜਾਣਕਾਰੀ ਅਨੁਸਾਰ ਸ਼ਹਿਰ ਪਟਨਾ ਦੇ ਪਿੰਡ ਜਾਨੀਪੁਰ ਨਗਵਾਂ ਦੇ ਲਲਨ ਗੁਪਤਾ, ਜੋ ਚੋਣ ਕਮਿਸ਼ਨ ਦੇ ਕਾਲ ਸੈਂਟਰ ਵਿਚ ਕੰਮ ਕਰਦਾ ਹੈ ਤੇ ਉਨ੍ਹਾਂ ਦੀ ਪਤਨੀ ਵੀਰਵਾਰ ਸਵੇਰੇ 7-8 ਵਜੇ ਦਰਮਿਆਨ ਕੰਮ ’ਤੇ ਚਲੇ ਗਏ। ਪਤਨੀ ਸ਼ੋਭਾ ਕੁਮਾਰੀ ਪਟਨਾ ਏਮਸ ਵਿਚ ਇਕ ਨਿੱਜੀ ਕੰਪਨੀ ਦੇ ਅਧੀਨ ਗਾਰਡ ਹੈ। ਇਸ ਤੋਂ ਪਹਿਲਾਂ ਸਵੇਰੇ ਸਾਢੇ 6 ਵਜੇ ਧੀ ਅੰਜਲੀ ਕੁਮਾਰੀ (15 ਸਾਲ) ਅਤੇ ਪੁੱਤਰ ਅੰਸ਼ੂ (10 ਸਾਲ ) ਸਕੂਲ ਚਲੇ ਗਏ ਸਨ। ਸਕੂਲ ਤੋਂ ਦੋਵੇਂ ਬੱਚੇ ਦੁਪਹਿਰ 2 ਵਜੇ ਘਰ ਵਾਪਸ ਆਏ।
ਇਸ ਤੋਂ ਇਕ ਘੰਟੇ ਬਾਅਦ ਤਿੰਨ ਵਜੇ ਸ਼ੋਭਾ ਡਿਊਟੀ ਕਰ ਕੇ ਘਰ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਹੋਇਆ ਹੈ ਅਤੇ ਘਰ ਸੰਨਾਟਾ ਸੀ। ਬੱਚਿਆਂ ਨੂੰ ਆਵਾਜ਼ ਮਾਰੀ ਪਰ ਕੋਈ ਜਵਾਬ ਨਹੀਂ ਮਿਲਿਆ। ਦਰਵਾਜ਼ਾ ਬਾਹਰੋਂ ਬੰਦ ਸੀ। ਦਰਵਾਜ਼ਾ ਖੋਲ੍ਹ ਕੇ ਅੰਦਰ ਗਈ ਤਾਂ ਦੇਖਿਆ ਕਿ ਧੀ ਬਿਸਤਰੇ ’ਤੇ ਮ੍ਰਿਤਕ ਪਈ ਹੈ। ਉਸ ਦੇ ਗਲੇ ’ਤੇ ਸੜਨ ਦਾ ਨਿਸ਼ਾਨ ਸੀ। ਇਹ ਦੇਖ ਕੇ ਉਹ ਪੁੱਤਰ ਨੂੰ ਲੱਭਦੀ ਹੋਈ ਦੂਜੇ ਕਮਰੇ ਵਿਚ ਗਈ ਤਾਂ ਉਸ ਦੀ ਲਾਸ਼ ਵੀ ਬੈੱਡ ’ਤੇ ਪਈ ਮਿਲੀ। ਉਸ ਦੇ ਸਰੀਰ ’ਤੇ ਵੀ ਸੜਨ ਦਾ ਨਿਸ਼ਾਨ ਸੀ। ਘਟਨਾ ਦੀ ਜਾਣਕਾਰੀ ਉਸ ਦੇ ਪਤੀ ਤੇ ਰਿਸ਼ਤੇਦਾਰਾਂ ਨੂੰ ਦਿੱਤੀ ਗਈ।
ਮੌਕੇ ’ਤੇ ਸਿਟੀ ਐੱਸਪੀ (ਪੱਛਮੀ) ਭਾਨੂ ਪ੍ਰਤਾਪ ਸਿੰਘ ਦੇ ਨਾਲ ਆਲੇ-ਦੁਆਲੇ ਦੇ ਥਾਣਿਆਂ ਦੀ ਪੁਲਿਸ ਪਹੁੰਚੀ। ਲੋਕਾਂ ਨੇ ਲਗਪਗ ਛੇ ਘੰਟੇ ਤੱਕ ਸੜਕ ਜਾਮ ਰੱਖੀ।
ਐੱਸ. ਐੱਸ. ਪੀ. ਕਾਰਤੀਕੇਯ ਕੇ. ਸ਼ਰਮਾ ਨੇ ਦੱਸਿਆ ਕਿ ਲਾਸ਼ਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਦੀ ਹੱਤਿਆ ਕਰ ਕੇ ਸਾੜਿਆ ਗਿਆ ਹੈ। ਇਹ ਪੋਸਟਮਾਰਟਮ ਅਤੇ ਐੱਫਐੱਸਐੱਲ ਰਿਪੋਰਟ ਤੋਂ ਸਪੱਸ਼ਟ ਹੋਵੇਗਾ। ਉਨ੍ਹਾਂ ਕਿਹਾ ਕਿ ਸਿਟੀ ਐੱਸਪੀ (ਪੱਛਮੀ) ਦੀ ਅਗਵਾਈ ਵਿਚ ਵਿਸ਼ੇਸ਼ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਹੱਤਿਆ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ। ਪੁਲਿਸ ਬੱਚਿਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਨਿੱਜੀ ਰਿਸ਼ਤਿਆਂ ਅਤੇ ਕਿਸੇ ਨਾਲ ਦੁਸ਼ਮਣੀ ਦਾ ਵੀ ਪਤਾ ਲਗਾ ਰਹੀ ਹੈ।
Read More : ਟਰਾਮਾਡੋਲ ਸਪਲਾਈ ਚੇਨ ਦਾ ਪਰਦਾਫਾਸ਼, 6 ਕਾਬੂ