Bathinda

ਔਰਤ ਦਾ ਕਤਲ ਕਰ ਕੇ ਲਾਸ਼ ਨੂੰ ਖਾਲੀ ਪਲਾਟ ਵਿਚ ਸੁੱਟੀ

ਬਠਿੰਡਾ, 28 ਦਸੰਬਰ : ਜ਼ਿਲਾ ਬਠਿੰਡਾ ’ਚ ਔਰਤ ਦਾ ਕਤਲ ਹੋਣ ਦੀ ਖਬਰ ਹੈ। ਐਸਪੀਸੀਟੀ ਨਰਿੰਦਰ ਸਿੰਘ ਨੇ ਕਿਹਾ ਕਿ ਸਾਡੇ ਥਾਣਾ ਕਨਾਲ ਏਰੀਏ ਵਿੱਚ ਸੂਚਨਾ ਪ੍ਰਾਪਤ ਹੋਈ ਸੀ ਕਿ ਇੱਕ ਔਰਤ ਜੋ ਕਿ ਘਰ ਤੋਂ ਲਾਪਤਾ ਹੋਈ ਹੈ ਅਤੇ ਬਠਿੰਡਾ ਦੇ ਇੱਕ ਨਿਜੀ ਕੰਪਨੀ ਦੇ ਸ਼ੋਅਰੂਮ ਵਿੱਚ ਕੰਮ ਕਰਦੀ ਹੈ, ਰੋਜ਼ਾਨਾ ਹੀ ਆਪਣੇ ਕੰਮ ਕਾਰ ਲਈ ਜਾਂਦੀ ਸੀ, ਪ੍ਰੰਤੂ ਬੀਤੇ ਕੱਲ੍ਹ ਤੋਂ ਉਹ ਘਰ ਵਾਪਸ ਨਹੀਂ ਪਰਤੀ।

ਕਾਫੀ ਭਾਲ ਕੀਤੀ ਗਈ ਅਤੇ ਸੂਚਨਾ ਨਾ ਮਿਲਣ ਤੋਂ ਬਾਅਦ ਆਖਿਰਕਾਰ ਸਾਡੇ ਵੱਲੋਂ ਜਾਂਚ ਪੜਤਾਲ ਸ਼ੁਰੂ ਕੀਤੀ ਗਈ, ਤਾਂ ਕੁਝ ਦੂਰੀ ਉੱਤੇ ਹੀ ਖਾਲੀ ਪਲਾਟ ਵਿੱਚ ਔਰਤ ਦੀ ਲਾਸ਼ ਮਿਲੀ, ਜਿਸ ਦੀ ਗਰਦਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਹੋਇਆ ਹੈ। ਸਾਡੀ ਵੱਖ ਵੱਖ ਟੀਮਾਂ ਜਾਂਚ ਪੜਤਾਲ ਕਰ ਰਹੀਆਂ ਹਨ ਅਤੇ ਜਲਦ ਇਸ ਪੂਰੇ ਮਾਮਲੇ ਨੂੰ ਸੁਲਝਾਇਆ ਜਾਵੇਗਾ।

ਦੱਸ ਦੇਈਏ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਇਸ ਮਹਿਲਾ ਦੀ ਲਵ ਮੈਰਿਜ ਹੋਈ ਸੀ ਅਤੇ ਬਠਿੰਡਾ ਦੇ ਗੋਪਾਲ ਨਗਰ ਕਿਰਾਏ ਦੇ ਮਕਾਨ ’ਚ ਰਹਿੰਦੇ ਸਨ ਅਤੇ ਇਹਨਾਂ ਦੇ ਇੱਕ ਦੋ ਸਾਲ ਦਾ ਬੱਚਾ ਵੀ ਹੈ। ਮੌਕੇ ’ਤੇ ਪੁੱਜੇ ਮ੍ਰਿਤਕ ਔਰਤ ਦੇ ਪਤੀ ਨੇ ਕਿਹਾ ਹੈ ਕਿ ਸਾਡੀ ਲਵ ਮੈਰਿਜ ਹੋਈ ਸੀ ਅਤੇ ਕੁਝ ਵਿਅਕਤੀਆਂ ਉਪਰ ਮੈਨੂੰ ਸ਼ੱਕ ਹੈ ਜੋ ਕਿ ਪੁਲਿਸ ਨੂੰ ਦੱਸੇ ਜਾ ਰਹੇ ਹਨ।

Read More : ਸੰਘਣੀ ਧੁੰਦ ਦਾ ਕਹਿਰ, ਟਰੱਕ ਨਾਲ ਟਕਰਾਈ ਬੱਸ

Leave a Reply

Your email address will not be published. Required fields are marked *