Worker custody

ਹਰਮੀਤ ਪਠਾਣਮਾਜਰਾ ਖਿਲਾਫ ਕੇਸ ਦਰਜ ਕਰਨ ਤੋਂ ਬਾਅਦ ਭੜਕੇ ਸਮਰਥਕ

ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਦਫਤਰ ਦਾ ਘਿਰਾਓ ਕਰਨ ਪਹੁੰਚੇ ਦਰਜਨਾਂ ਨੂੰ ਲਿਆ ਹਿਰਾਸਤ ’ਚ

ਪਟਿਆਲਾ, 2 ਸਤੰਬਰ : ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖਿਲਾਫ ਜਦੋਂ ਬੀਤੀ ਰਾਤ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ ਹੋ ਗਿਆ, ਉਸ ਦੀ ਗ੍ਰਿਫਤਾਰ ਤੋਂ ਬਾਅਦ ਹੋਏ ਘਟਨਾਕ੍ਰਮ ਦਾ ਪਤਾ ਉਨ੍ਹਾਂ ਦੇ ਸਮਰਥਕਾਂ ਨੂੰ ਪਤਾ ਲੱਗਿਆ। ਹਰਮੀਤ ਪਠਾਣਮਾਜਰਾ ਵੱਲੋਂ ਸ਼ੋਸਲ ਮੀਡੀਆ ’ਤੇ ਐੱਸ. ਐੱਸ. ਪੀ. ਦਫਤਰ ਘੇਰਨ ਦਾ ਐਲਾਨ ਕੀਤਾ ਤਾਂ ਉਸ ਤੋਂ ਬਾਅਦ ਪੁਲਸ ਚੌਕੰਨੀ ਹੋ ਗਈ ਅਤੇ ਮਿੰਨੀ ਸਕੱਤਰੇਤ ਨੂੰ ਜਾਣ ਵਾਲੇ ਹਰ ਰਸਤੇ ’ਤੇ ਵੱਡੀ ਨਾਕਬੰਦੀ ਕਰ ਦਿੱਤੀ ਗਈ। ਪੁਲਸ ਨੇ ਮਿੰਟੀ ਦੇ ਟਿੱਪਰ ਰਸਤਿਆਂ ’ਚ ਖੜ੍ਹੇ ਕਰ ਦਿੱਤੇ ਅਤੇ ਮਿੰਨੀ ਸਕੱਤਰੇਤ ਪੁੂਰੀ ਤਰ੍ਹਾਂ ਸੀਲ ਕਰ ਦਿੱਤਾ।

ਇਸ ਤੋਂ ਬਾਅਦ ਹਲਕਾ ਸਨੌਰ ਤੋਂ ਪਟਿਆਲਾ ਨੂੰ ਆਉਣ ਵਾਲੇ ਮੁੱਖ ਮਾਰਗ ਵੱਡੀ ਨਦੀ ’ਤੇ ਜ਼ਬਰਦਸਤ ਨਾਕਾਬੰਦੀ ਕਰ ਕੇ ਚੈਕਿੰਗ ਸ਼ੁਰੂ ਕੀਤੀ ਗਈ। ਜਿਹੜਾ ਵੀ ਸ਼ੱਕੀ ਲੱਗਦਾ ਸੀ ਪੁਲਸ ਨੂੰ ਹਿਰਾਸਤ ’ਚ ਲੈ ਲੈਂਦੀ ਸੀ। ਸ਼ਹਿਰ ’ਚ ਪਾਸੀ ਰੋਡ ’ਤੇ ਜਦੋਂ ਸਮਰਥਕਾਂ ਨੇ ਪੈਦਲ ਪਹੰੁਚ ਕੇ ਮਿੰਨੀ ਸਕੱਤਰੇਤ ਤੱਕ ਪਹੰੁਚਣ ਦੀ ਕੋਸ਼ਿਸ ਕੀਤੀ ਤਾਂ ਪੁਲਸ ਨੇ ਸਮਰਥਕਾਂ ਉੱਥੋਂ ਖਦੇੜ ਦਿੱਤਾ ਗਿਆ।

ਇਸ ਤੋਂ ਪਹਿਲਾਂ ਪੁਲਸ ਨੇ ਹਰਮੀਤ ਸਿੰਘ ਪਠਾਣਮਾਜਰਾ ਦੀ ਸਰਕਾਰੀ ਰਿਹਾਇਸ਼ 9 ਸੀ ਨੂੰ ਵੀ ਘੇਰ ਲਿਆ। ਇਸ ਦੌਰਾਨ ਪੁਲਸ ਨੂੰ ਜਿਹੜਾ ਵੀ ਸ਼ੱਕੀ ਲੱਗਿਆ, ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਹਾਲਾਂਕਿ ਸ਼ਾਮ ਨੂੰ ਉਨ੍ਹਾਂ ਨੂੰ ਦੂਰ-ਦੁਰਾਡੇ ਜਾ ਕੇ ਛੱਡ ਦਿੱਤਾ ਗਿਆ।

ਇਸ ਦੌਰਾਨ ਅਮਨ-ਕਾਨੂੰਨ ਵਿਵਸਥਾ ਖਰਾਬ ਨਾ ਹੋਵੇ, ਇਸ ਦੇ ਲਈ ਸਾਰੇ ਅਫਸਰਾਂ ਨੂੰ ਤਾਇਨਾਤ ਕਰ ਦਿੱਤਾ ਗਿਆ। ਐੱਸ. ਪੀ. ਹੈੱਡਕੁਆਰਟਰ ਵੈਭਵ ਚੌਧਰੀ, ਐੱਸ. ਪੀ. ਵਿਰਕ, ਐੱਸ. ਪੀ. ਮਨੋਰ ਗੋਰਸੀ, ਐੱਸ. ਪੀ. ਸਵਰਨਜੀਤ ਕੌਰ ਸਮੇਤ ਸਾਰੇ ਅਫਸਰਾਂ ਨੂੰ ਅਲੱਗ-ਅਲੱਗ ਮੋਰਚਿਆਂ ’ਤੇ ਤਾਇਨਾਤ ਕਰ ਦਿੱਤਾ ਗਿਆ ਅਤੇ ਪੁੂਰਾ ਦਿਨ ਸ਼ਹਿਰ ਦਾ ਰਾਜਨੀਤਕ ਮਾਹੌਲ ਗਰਮ ਰਿਹਾ।

ਵਿਧਾਇਕ ਪਠਾਣਮਾਜਰਾ ਨੂੰ ਸਰਕਾਰੀ ਰਿਹਾਇਸ਼ ਖਾਲੀ ਕਰਨ ਲਈ ਨੋਟਿਸ

ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਸਰਕਾਰੀ ਰਿਹਾਇਸ਼ ਖਾਲੀ ਕਰਨ ਲਈ ਵਿਭਾਗ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਹਰਮੀਤ ਸਿੰਘ ਪਠਾਣਮਾਜਰਾ ਨੂੰ ਸਿਵਲ ਲਾਈਨ ਸਕੂਲ ਦੇ 9 ਸੀ ਸਰਕਾਰੀ ਕੋਠੀ ਅਲਾਟ ਹੋਈ ਸੀ ਅਤੇ ਉਹ ਇੱਥੇ ਹੀ ਰਹਿ ਰਹੇ ਸਨ।

ਕੇਸ ਦਰਜ ਹੋਣ ਤੋਂ ਬਾਅਦ ਵਿਭਾਗ ਨੇ ਹਰਮੀਤ ਸਿੰਘ ਪਠਾਣਮਾਜਰਾ ਨੂੰ ਨੋਟਿਸ ਜਾਰੀ ਕਰ ਕੇ ਸਰਕਾਰੀ ਰਿਹਾਇਸ਼ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਦੱਸ ਦਈਏ ਕਿ ਵਿਧਾਇਕ ਖਿਲਾਫ ਕੇਸ ਦਰਜ ਹੋਣ ਤੋਂ ਬਾਅਦ ਸਰਕਾਰੀ ਰਿਹਾਇਸ਼ ਦੇ ਬਾਹਰ ਪੁਲਸ ਨੂੰ ਤਾਇਨਾਤ ਕਰ ਦਿੱਤਾ ਗਿਆ ਸੀ।

Read More : ਪਿਸਤੌਲ ਸਾਫ਼ ਕਰਦੇ ਚੱਲੀ ਗੋਲੀ, ਮੌਤ

Leave a Reply

Your email address will not be published. Required fields are marked *