ਇਬਰਾਹਿਮ ਜ਼ਾਦਰਾਨ ਦੀਆਂ ਧਮਾਕੇਦਾਰ 95 ਦੌੜਾਂ ਅਤੇ ਮੁਹੰਮਦ ਨਬੀ ਦੀ ਘਾਤਕ ਗੇਂਦਬਾਜ਼ੀ ਨੇ ਦਿਵਾਈ ਜਿੱਤ
ਚੇੱਨਈ, 20 ਫਰਵਰੀ : ਆਈਸੀਸੀ ਟੀ-20 ਵਿਸ਼ਵ ਕੱਪ ਦੇ ਗਰੁੱਪ-ਡੀ ਦੇ ਇੱਕ ਅਹਿਮ ਮੁਕਾਬਲੇ ਵਿੱਚ ਅਫਗਾਨਿਸਤਾਨ ਨੇ ਕੈਨੇਡਾ ਨੂੰ 82 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਚੇੱਨਈ ਵਿਖੇ ਖੇਡੇ ਗਏ ਇਸ ਮੈਚ ਵਿੱਚ ਅਫਗਾਨਿਸਤਾਨ ਦੀ ਟੀਮ ਹਰ ਪੱਖੋਂ ਭਾਰੂ ਰਹੀ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫਗਾਨਿਸਤਾਨ ਨੇ ਨਿਰਧਾਰਤ 20 ਓਵਰਾਂ ਵਿੱਚ 200 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਟੀਮ ਦੀ ਇਸ ਪਾਰੀ ਦੇ ਮੁੱਖ ਸੂਤਰਧਾਰ ਇਬਰਾਹਿਮ ਜ਼ਾਦਰਾਨ ਰਹੇ, ਜਿਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਨਾਬਾਦ 95 ਦੌੜਾਂ ਬਣਾਈਆਂ।
201 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਕੈਨੇਡਾ ਦੀ ਟੀਮ ਅਫਗਾਨੀ ਗੇਂਦਬਾਜ਼ਾਂ ਦੇ ਸਾਹਮਣੇ ਪੂਰੀ ਤਰ੍ਹਾਂ ਬੇਵੱਸ ਨਜ਼ਰ ਆਈ। ਕੈਨੇਡਾ ਦੀ ਪੂਰੀ ਟੀਮ 8 ਵਿਕਟਾਂ ਦੇ ਨੁਕਸਾਨ ‘ਤੇ ਸਿਰਫ਼ 118 ਦੌੜਾਂ ਹੀ ਬਣਾ ਸਕੀ।
ਅਫਗਾਨਿਸਤਾਨ ਵੱਲੋਂ ਤਜ਼ਰਬੇਕਾਰ ਗੇਂਦਬਾਜ਼ ਮੁਹੰਮਦ ਨਬੀ ਨੇ ਘਾਤਕ ਗੇਂਦਬਾਜ਼ੀ ਦਾ ਮੁਜ਼ਾਹਰਾ ਕਰਦਿਆਂ 4 ਅਹਿਮ ਵਿਕਟਾਂ ਝਟਕਾਈਆਂ ਅਤੇ ਕੈਨੇਡੀਅਨ ਬੱਲੇਬਾਜ਼ਾਂ ਨੂੰ ਸੰਭਲਣ ਦਾ ਕੋਈ ਮੌਕਾ ਨਹੀਂ ਦਿੱਤਾ।
Read More : ਨਕਲੀ ਸੀ.ਬੀ.ਆਈ. ਅਫਸਰ ਬਣ ਕੇ 65 ਲੱਖ ਦੀ ਠੱਗੀ ਮਾਰਨ ਵਾਲਾ ਪਰਿਵਾਰਕ ਗਿਰੋਹ ਕਾਬੂ
