ਗੁਰਦਾਸਪੁਰ ਦੇ ਲਗਾਏ ਆਬਜ਼ਰਵਰ
ਲੁਧਿਆਣਾ, 27 ਅਗਸਤ : ਸ਼੍ਰੋਮਣੀ ਅਕਾਲੀ ਦਲ ਸਰਪ੍ਰਸਤ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣ ਗਏ ਹਨ।
ਜਾਣਕਾਰੀ ਮੁਤਾਬਕ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ’ਚ ਜ਼ਿਲਾ ਪ੍ਰਧਾਨ ਅਤੇ ਸਰਕਲ ਪ੍ਰਧਾਨ ਬਣਾਉਣ ਲਈ ਲਗਾਏ ਗਏ ਆਬਜ਼ਰਵਰਾਂ ਦੀ ਲਿਸਟ ’ਚ ਮਾਝੇ ਦੇ ਗੁਰਦਾਸਪੁਰ ਜ਼ਿਲੇ ਦੀ ਜ਼ਿੰਮੇਦਾਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਦਿੱਤੀ ਹੈ। ਉਹ 20 ਸਤੰਬਰ ਤੱਕ ਆਪਣੀ ਰਿਪੋਰਟ ਜ਼ਿਲਾ ਪ੍ਰਧਾਨ ਅਤੇ ਸਰਕਲ ਪ੍ਰਧਾਨ ਬਣਾ ਕੇ ਹੋਰਨਾ ਆਗੂਆਂ ਵਾਂਗ ਪਾਰਟੀ ਨੂੰ ਦੇਣਗੇ।
ਭਾਵੇਂ ਇਹ ਗੱਲ ਦੱਬੀ ਜ਼ੁਬਾਨ ਨਾਲ ਅਕਾਲੀ ਹਲਕਿਆਂ ’ਚ ਚੱਲ ਰਹੀ ਸੀ ਕਿ ਸ੍ਰੀ ਅਕਾਲ ਤਖਤ ਤੋਂ ਚੱਲ ਰਹੀ ਭਰਤੀ ਤਹਿਤ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਆਪਣੇ ਹਲਕੇ ’ਚ ਵੱਡੇ ’ਤੇ ਭਰਤੀ ਕੀਤੀ ਹੈ ਪਰ ਹੁਣ ਪ੍ਰਧਾਨ ਗਿ. ਹਰਪ੍ਰੀਤ ਸਿੰਘ ਸਾਰੀ ਸਥਿਤੀ ਸਪੱਸ਼ਟ ਕਰਨ ’ਤੇ ਇਹ ਸਾਫ ਹੋ ਗਿਆ ਕਿ ਬਾਦਲ ਪਰਿਵਾਰ ਦੇ ਅਤਿ-ਨਜ਼ਦੀਕੀ ਰਿਸ਼ਤੇਦਾਰ ਵੀ ਨਵੇਂ ਅਕਾਲੀ ਦਲ ਦਾ ਹਿੱਸਾ ਬਣ ਗਿਆ ਹੈ।
Read More : ਜਲ ਸਰੋਤ ਮੰਤਰੀ ਵੱਲੋਂ ਰਾਵੀ ਦਰਿਆ ਕੰਢੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
