‘ਤਨਵੀ ਦਿ ਗ੍ਰੇਟ’ ਨੂੰ ਸਰਵੋਤਮ ਸਕ੍ਰੀਨਪਲੇਅ ਦਾ ਪੁਰਸਕਾਰ ਵੀ ਮਿਲਿਆ
ਨਵੀਂ ਦਿੱਲੀ, 9 ਦਸੰਬਰ : ਆਸਟ੍ਰੇਲੀਆ ਦੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ ’ਚ ਅਨੁਪਮ ਖੇਰ ਵੱਲੋਂ ਨਿਰਦੇਸ਼ਤ ਫਿਲਮ ‘ਤਨਵੀ ਦਿ ਗ੍ਰੇਟ’ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਸ਼ੁਭਾਂਗੀ ਦੱਤ ਨੇ ‘ਸਰਵੋਤਮ ਅਦਾਕਾਰਾ’ ਦਾ ਪੁਰਸਕਾਰ ਜਿੱਤਿਆ ।
‘ਤਨਵੀ ਦਿ ਗ੍ਰੇਟ’ ਨੂੰ ਸਰਵੋਤਮ ਸਕ੍ਰੀਨਪਲੇਅ ਦਾ ਪੁਰਸਕਾਰ ਵੀ ਮਿਲਿਆ, ਜਿਸ ਦਾ ਸਿਹਰਾ ਖੇਰ, ਅਭਿਸ਼ੇਕ ਦੀਕਸ਼ਿਤ ਅਤੇ ਅੰਕੁਰ ਸੁਮਨ ਦੀ ਸਾਂਝੀ ਲਿਖਤ ਨੂੰ ਦਿੱਤਾ ਗਿਆ। ਇਹ ਸਮਾਗਮ 6 ਦਸੰਬਰ ਨੂੰ ਆਯੋਜਿਤ ਕੀਤਾ ਗਿਆ ਸੀ।

ਸ਼ੁਭਾਂਗੀ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਇਹ ਪੁਰਸਕਾਰ ਮੈਂ ਜਿੱਤ ਲਿਆ ਹੈ ਅਤੇ ਇਹ ਖਾਸ ਤਜ਼ਰਬਾ ਹੈ। ਤਨਵੀ ਦੇ ਕਿਰਦਾਰ ਲਈ ਇਮਾਨਦਾਰੀ, ਸੰਵੇਦਨਸ਼ੀਲਤਾ, ਅਨੁਸ਼ਾਸਨ ਅਤੇ ਲਗਨ ਦੀ ਮੰਗ ਸੀ। ਮੈਂ ਅਨੁਪਮ ਸਰ ਦੀ ਬਹੁਤ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੇਰੇ ’ਤੇ ਵਿਸ਼ਵਾਸ ਕੀਤਾ, ਮੇਰਾ ਮਾਰਗਦਰਸ਼ਨ ਕੀਤਾ ਅਤੇ ਮੈਨੂੰ ਮੇਰੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਕਿਰਦਾਰ ਦਿੱਤਾ।
Read More : ਰਾਘਵ ਚੱਢਾ ਨੇ ਰਾਜ ਸਭਾ ਵਿਚ ਚੁੱਕਿਆ ਟੋਲ ਪਲਾਜ਼ਿਆਂ ਦਾ ਮੁੱਦਾ
