Encounter

ਅਦਾਕਾਰਾ ਦਿਸ਼ਾ ਪਟਾਨੀ ਦੇ ਘਰ ‘ਤੇ ਗੋਲੀਬਾਰੀ ਕਰਨ ਵਾਲੇ ਮਾਰੇ

ਦੋਵਾਂ ‘ਤੇ 1-1 ਲੱਖ ਰੁਪਏ ਦਾ ਸੀ ਇਨਾਮ

ਗਾਜ਼ੀਆਬਾਦ, 18 ਸਤੰਬਰ : ਉੱਤਰ ਪ੍ਰਦੇਸ਼ ਦੇ ਬਰੇਲੀ ਵਿਚ ਦਿਸ਼ਾ ਪਟਾਨੀ ਦੇ ਘਰ ‘ਤੇ ਗੋਲੀਬਾਰੀ ਕਰਨ ਵਾਲੇ 2 ਅਪਰਾਧੀਆਂ ਨੂੰ ਨੋਇਡਾ ਸਪੈਸ਼ਲ ਟਾਸਕ ਫੋਰਸ, ਦਿੱਲੀ ਸੀਆਈ ਯੂਨਿਟ ਅਤੇ ਹਰਿਆਣਾ ਪੁਲਿਸ ਦੀਆਂ ਟੀਮਾਂ ਨੇ ਬੀਤੀ ਸ਼ਾਮ ਨੂੰ ਗਾਜ਼ੀਆਬਾਦ ਵਿਚ ਮਾਰ ਮੁਕਾਇਆ ਹੈ। ਅਪਰਾਧੀਆਂ ਦੀ ਪਛਾਣ ਰੋਹਤਕ ਦੇ ਰਵਿੰਦਰ ਅਤੇ ਸੋਨੀਪਤ ਦੇ ਅਰੁਣ ਵਜੋਂ ਹੋਈ ਹੈ। ਉਹ ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਦੇ ਗਿਰੋਹ ਨਾਲ ਸਬੰਧਤ ਸਨ। ਦੋਵਾਂ ‘ਤੇ 1-1 ਲੱਖ ਰੁਪਏ ਦਾ ਇਨਾਮ ਸੀ।

ਸਪੈਸ਼ਲ ਟਾਸਕ ਫੋਰਸ ਅਨੁਸਾਰ ਉਹ ਬੁੱਧਵਾਰ ਸ਼ਾਮ ਲਗਭਗ 7:22 ਵਜੇ ਗਾਜ਼ੀਆਬਾਦ ਦੇ ਟੈਕਨੋ ਸਿਟੀ ਖੇਤਰ ਵਿਚ ਚੈਕਿੰਗ ਕਰ ਰਹੇ ਸਨ। ਦੋ ਆਦਮੀਆਂ ਨੂੰ ਇਕ ਬਾਈਕ ‘ਤੇ ਸਵਾਰ ਹੋ ਕੇ ਚੈਕਿੰਗ ਤੋਂ ਭੱਜਦੇ ਦੇਖਿਆ ਗਿਆ। ਜਦੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਤਾਂ ਉਨ੍ਹਾਂ ਨੇ ਗੋਲੀਬਾਰੀ ਕਰ ਦਿੱਤੀ। ਚਾਰ ਪੁਲਿਸ ਵਾਲੇ ਜ਼ਖ਼ਮੀ ਹੋ ਗਏ। ਪੁਲਿਸ ਜੀਪ ਨੂੰ ਵੀ ਚਾਰ ਗੋਲੀਆਂ ਲੱਗੀਆਂ।

ਟੀਮ ਨੇ ਆਪਣਾ ਬਚਾਅ ਕੀਤਾ ਅਤੇ ਅਪਰਾਧੀਆਂ ‘ਤੇ ਗੋਲੀਬਾਰੀ ਕੀਤੀ, 15 ਮਿੰਟਾਂ ਤੱਕ ਦੋਵਾਂ ਪਾਸਿਆਂ ਤੋਂ ਲਗਭਗ 25 ਤੋਂ 30 ਰਾਊਂਡ ਫ਼ਾਇਰ ਕੀਤੇ ਗਏ। ਅਰੁਣ ਅਤੇ ਰਵਿੰਦਰ ਪੁਲਿਸ ਦੀਆਂ ਗੋਲੀਆਂ ਨਾਲ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦ ਦਿੱਤਾ।

ਘਟਨਾ ਸਥਾਨ ਤੋਂ ਇੱਕ ਗਲੌਕ, ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਗਏ। ਇਕ ਚਿੱਟੀ ਅਪਾਚੇ ਵੀ ਮਿਲੀ ਹੈ। ਇਹ ਉਹੀ ਬਾਈਕ ਹੈ ਜਿਸ ‘ਤੇ ਅਪਰਾਧੀ ਬਰੇਲੀ ਪਹੁੰਚੇ ਸਨ ਅਤੇ ਗੋਲੀਬਾਰੀ ਕਰਨ ਤੋਂ ਬਾਅਦ ਵਾਪਸ ਪਰਤੇ ਸਨ।

ਸਪੈਸ਼ਲ ਟਾਸਕ ਫੋਰਸ (STF) ਦੇ ਅਨੁਸਾਰ ਦੋਵੇਂ ਅਪਰਾਧੀ ਸੀਸੀਟੀਵੀ ਵਿਚ ਕੈਦ ਹੋ ਗਏ ਸਨ। ਜਦੋਂ ਉਨ੍ਹਾਂ ਨੇ ਦਿਸ਼ਾ ਪਟਾਨੀ ਦੇ ਘਰ ‘ਤੇ ਗੋਲੀਬਾਰੀ ਕੀਤੀ ਤਾਂ ਅਰੁਣ ਨੇ ਚਿੱਟੀ ਕਮੀਜ਼ ਪਾਈ ਹੋਈ ਸੀ ਅਤੇ ਰਵਿੰਦਰ ਨੇ ਨੀਲੀ ਟੀ-ਸ਼ਰਟ ਪਾਈ ਹੋਈ ਸੀ। ਅਰੁਣ ਅਤੇ ਰਵਿੰਦਰ ਦੋਵੇਂ ਪੇਸ਼ੇਵਰ ਨਿਸ਼ਾਨੇਬਾਜ਼ ਸਨ।

ਗਾਜ਼ੀਆਬਾਦ ਦੇ ਵਧੀਕ ਪੁਲਿਸ ਕਮਿਸ਼ਨਰ ਆਲੋਕ ਪ੍ਰਿਯਦਰਸ਼ੀ, ਡੀਸੀਪੀ ਦਿਹਾਤੀ ਸੁਰੇਂਦਰਨਾਥ ਤਿਵਾੜੀ, ਐਸਟੀਐਫ ਨੋਇਡਾ ਦੇ ਵਧੀਕ ਐਸਪੀ ਰਾਜਕੁਮਾਰ ਮਿਸ਼ਰਾ ਅਤੇ ਹਰਿਆਣਾ ਐਸਟੀਐਫ ਦੇ ਅਧਿਕਾਰੀ ਵੀ ਮੌਕੇ ‘ਤੇ ਮੌਜੂਦ ਸਨ।

Read More : ਹੜ੍ਹਾਂ ਕਾਰਨ 4658 ਕਿਲੋਮੀਟਰ ਸੜਕਾਂ ਤੇ 68 ਪੁੱਲਾਂ ਦਾ ਹੋਇਆ ਨੁਕਸਾਨ : ਈ.ਟੀ.ਓ.

Leave a Reply

Your email address will not be published. Required fields are marked *