ਮੁੰਬਈ, 25 ਅਕਤੂਬਰ : ਬਾਲੀਵੁੱਡ ਦੇ ਅਦਾਕਾਰ ਸਤੀਸ਼ ਸ਼ਾਹ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਹ 74 ਸਾਲ ਦੇ ਸਨ। ਸ਼ਾਹ ਦੇ ਮੈਨੇਜਰ ਨੇ ਇਹ ਜਾਣਕਾਰੀ ਦਿੱਤੀ। ਸ਼ਾਹ ਨੂੰ ‘ਜਾਨੇ ਭੀ ਦੋ ਯਾਰੋ’, ‘ਮੈਂ ਹੂੰ ਨਾ’ ਤੇ ਪ੍ਰਸਿੱਧ ਟੀ. ਵੀ. ਸ਼ੋਅ ‘ਸਾਰਾਭਾਈ ਬਨਾਮ ਸਾਰਾਭਾਈ’ ’ਚ ਉਨ੍ਹਾਂ ਦੀ ਅਦਾਕਾਰੀ ਲਈ ਵਿਸ਼ੇਸ਼ ਤੌਰ ’ਤੇ ਯਾਦ ਕੀਤਾ ਜਾਂਦਾ ਹੈ।
ਰਮੇਸ਼, ਜੋ 30 ਸਾਲਾਂ ਤੋਂ ਵੱਧ ਸਮੇਂ ਤੱਕ ਸਤੀਸ਼ ਸ਼ਾਹ ਦੇ ਨਿੱਜੀ ਸਹਾਇਕ ਰਹੇ, ਨੇ ਕਿਹਾ ਕਿ ਅਦਾਕਾਰ ਦਾ ਦੁਪਹਿਰ ਵੇਲੇ ਬਾਂਦਰਾ ਈਸਟ ਸਥਿਤ ਉਨ੍ਹਾਂ ਦੇ ਨਿਵਾਸ ਵਿਖੇ ਦਿਹਾਂਤ ਹੋਇਆ। ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਲੱਗਦੀ ਹੈ।
Read More : ਕੈਬਨਿਟ ਮੰਤਰੀ ਈਟੀਓ ਵੱਲੋਂ ਸੜਕੀ ਪ੍ਰੋਜੈਕਟਾਂ ‘ਚ ਤੇਜ਼ੀ ਲਿਆਉਣ ਦੇ ਹੁਕਮ
